ਏਜੰਸੀ, ਸਿਓਲ : ਚੀਨ ਤੋਂ ਬਾਅਦ ਦੱਖਣੀ ਕੋਰੀਆ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਇੱਧਰ ਅੱਠ ਦਿਨਾਂ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਰਜ ਕੀਤੀ ਗਈ ਹੈ। ਕੋਰੀਆ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਬੁੱਧਵਾਰ ਨੂੰ ਕਿਹਾ ਦੱਖਣੀ ਪੂਰਬੀ ਸ਼ਹਿਰ ਅਤੇ ਉਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਇਹ ਤੇਜ਼ੀ ਨਾਲ ਫੈਲ ਰਿਹਾ ਹੈ। ਇਥੇ 82 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦੱਖਣੀ ਕੋਰੀਆ ਨੇ ਨਵੇਂ ਵਾਇਰਸ ਦੇ 115 ਅਤੇ ਮਾਮਲਿਆਂ ਦੀ ਸੂਚਨਾ ਦਿੱਤੀ ਹੈ, ਜਿਸ ਨਾਲ ਇਸ ਦੀ ਕੁਲ ਗਿਣਤੀ1261 ਹੋ ਗਈ ਹੈ।

ਦੱਸ ਦੇਈਏ ਕਿ ਦੱਖਣੀ ਕੋਰੀਆ ਵਿਚ ਐਤਵਾਰ ਨੂੰ ਪੰਜ ਲੋਕਾਂ ਦੀ ਮੌਤ ਤੋਂ ਬਾਅਦ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਸੀ।

ਇਸ ਵਾਇਰਸ ਦਾ ਅਸਰ ਇਥੋਂ ਦੀ ਸਿੱਖਿਆ ਵਿਵਸਥਾ 'ਤੇ ਪਿਆ ਹੈ। ਦੱਖਣੀ ਕੋਰੀਆ ਸਿੱਖਿਆ ਮੰਤਰਾਲਾ ਨੇ ਸਾਰੇ ਪ੍ਰੀ ਸਕੂਲਾਂ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਨੂੰ ਰਾਸ਼ਟਰਵਿਆਪੀ ਫਸਟ ਸੈਮੇਸਟਰ ਦੀ ਸ਼ੁਰੂਆਤ ਅਧੀਨ ਇਕ ਤੋਂ 9 ਮਾਰਚ ਤਕ ਇਸ ਨੂੰ ਮੁਲਤਵੀ ਕਰਨ ਨੂੰ ਕਿਹਾ ਹੈ। ਭਵਿੱਖ ਵਿਚ ਹਾਲਾਤ ਦੇਖ ਕੇ ਅੱਗੇ ਉਪਾਅ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।

Posted By: Tejinder Thind