ਕਾਬੁਲ, ਏਜੰਸੀ : ਅਫ਼ਗਾਨਿਸਤਾਨ 'ਚ ਕੈਦ ਤਾਲਿਬਾਨੀ ਕੈਦੀਆਂ ਨੂੰ ਬੁੱਧਵਾਰ ਨੂੰ ਰਿਹਾਆ ਕੀਤਾ ਜਾਵੇਗਾ। ਟੋਲੋ ਨਿਊਜ਼ ਦੇ ਅਨੁਸਾਰ ਰਿਹਾ ਹੋਣ ਵਾਲੇ 100 ਤਾਲਿਬਾਨੀਆਂ 'ਚ ਉਨ੍ਹਾਂ 15 ਕੈਦੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਜਿਨ੍ਹਾਂ ਨੂੰ ਰਿਹਾਈ ਲਈ ਤਾਲਿਬਾਨ ਵੱਲੋਂ ਮੰਗ ਕੀਤੀ ਗਈ ਸੀ।


ਦੱਸ ਦਈਏ ਕਿ ਅਫ਼ਗਾਨਿਤਸਾਨ 'ਚ ਸ਼ਾਂਤੀ ਸਥਾਪਨਾ ਦੇ ਤਹਿਤ ਲਏ ਗਏ ਫੈਸਲੇ 'ਚ ਦੋਵਾਂ ਵੱਲੋਂ ਕੈਦੀਆਂ ਦੀ ਰਿਹਾਈ ਦਾ ਫੈਸਲਾ ਹੋਇਆ ਹੈ। ਅਫ਼ਗਾਨ ਸਰਕਾਰ 100 ਤਾਲਿਬਾਨੀ ਕੈਦੀਆਂ ਨੂੰ ਰਿਹਾਆ ਕਰੇਗੀ, ਤਾਲਿਬਾਨ 20 ਕੈਦੀਆਂ ਨੂੰ ਰਿਹਾਆ ਕਰੇਗਾ। ਹਾਲ ਹੀ 'ਚ ਤਾਲਿਬਾਨ ਦੁਆਰਾ ਕੀਤੇ ਗਏ ਹਮਲੇ 'ਚ 25 ਅਫ਼ਗਾਨ ਜਵਾਨ ਮਾਰੇ ਗਏ ਸੀ। ਇਸ ਦੌਰਾਨ ਇਸਲਾਮਿਕ ਦੇਸ਼ਾਂ ਦੇ ਸੰਗਠਨ ਓਆਈਸੀ ਸਮੇਤ ਸੰਯੁਕਤ ਰਾਸ਼ਟਰ ਨੇ ਤਾਲਿਬਾਨ ਤੋਂ ਹਥਿਆਰ ਰੱਖਣ ਤੇ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ।

Posted By: Sarabjeet Kaur