ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਹਸਪਤਾਲ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਸਪਾਟ ਬਣਾਉਣ ਲੱਗੇ ਹਨ। ਹਾਲੇ ਤਕ ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਚ ਕਰੀਬ 21 ਕਰਮਚਾਰੀ ਇਸਦੀ ਲਪੇਟ 'ਚ ਆ ਚੁੱਕੇ ਹਨ। ਇਸ 'ਚ 10 ਡਾਕਟਰ ਅਤੇ 8 ਨਰਸਿੰਗ ਕਰਮਚਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਤਿੰਨ ਸਫ਼ਾਈ ਕਰਮਚਾਰੀ ਤੇ ਨਰਸਿੰਗ ਹਨ।


ਏਮਸ ਦਾ ਇਕ ਕਰਮਚਾਰੀ ਵੀ ਕੋਰੋਨਾ ਦੀ ਲਪੇਟ 'ਚ

ਅਖਿਲ ਭਾਰਤੀ ਮੈਡੀਕਲ ਵਿਗਿਆਨ ਸੰਸਥਾਨ ਦੇ ਟ੍ਰਾਮਾ ਸੈਂਟਰ (ਜੋ ਹੁਣ ਕੋਵਿਡ 19 ਹਸਪਤਾਲ 'ਚ ਤਬਦੀਲ ਹੋ ਚੁੱਕਾ ਹੈ) ਅਤੇ ਚਰਕ ਪਾਲਿਕਾ ਹਸਪਤਾਲ 'ਚ ਵੀ ਇਕ-ਇਕ ਸਫ਼ਾਈ ਕਰਮਚਾਰੀ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਇਸ ਕਾਰਨ ਇਨ੍ਹਾਂ ਦੋਵਾਂ ਹਸਪਤਾਲਾਂ 'ਚ ਕਰੀਬ 40 ਕਰਮਚਾਰੀ ਆਈਸੋਲੇਟ ਕੀਤੇ ਗਏ ਹਨ। ਇਨ੍ਹਾਂ 'ਚੋਂ ਏਮਸ ਟ੍ਰਾਮਾ ਸੈਂਟਰ 'ਚ 10 ਤੇ ਚਰਕ ਪਾਲਿਕਾ ਹਸਪਤਾਲ 'ਚ 30 ਕਰਮਚਾਰੀ ਆਈਸੋਲੇਟ ਕੀਤੇ ਗਏ ਹਨ।


ਉਥੇ ਹੀ ਦਿੱਲੀ, ਰਾਜ ਕੈਂਸਰ ਸੰਸਥਾਨ 'ਚ ਦੋ ਡਾਕਟਰ ਅਤੇ ਛੇ ਨਰਸ ਪੀੜਤ ਦਿੱਲੀ ਰਾਜ ਕੈਂਸਰ ਸੰਸਥਾਨ 'ਚ ਕੋਰੋਨਾ ਤੋਂ ਪੀੜਤ ਕਰਮਚਾਰੀਆਂ ਦੀ ਸੰਖਿਆ ਅੱਠ ਹੋ ਗਈ ਹੈ, ਜਿਸ 'ਚ ਦੋ ਡਾਕਟਰ ਅਤੇ ਛੇ ਨਰਸ ਹਨ। ਇਸ ਹਸਪਤਾਲ 'ਚ ਪਹਿਲਾਂ ਇਕ ਡਾਕਟਰ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਉਨ੍ਹਾਂ ਤੋਂ ਹੋਰ ਸੱਤ ਲੋਕਾਂ ਨੂੰ ਸੰਕਰਮਣ ਹੋਇਆ।

ਇਸ ਤੋਂ ਇਲਾਵਾ, ਪੱਛਮੀ ਬੰਗਾਲ ਦੇ ਮਹਾਰਾਜਾ ਅਗਰਸੇਨ ਹਸਪਤਾਲ 'ਚ ਵੀ ਦੋ ਨਰਸ ਕੋਰੋਨਾ ਪੌਜ਼ਿਟਿਵ ਪਾਈਆਂ ਗਈਆਂ ਸਨ। ਇਸ ਕਾਰਨ ਇਸ ਹਸਪਤਾਲ 'ਚ ਇਕ ਡਾਕਟਰ ਸਮੇਤ ਤਿੰਨ ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ।


ਕਿਹੜੇ ਹਸਪਤਾਲ 'ਚ ਕਿੰਨੇ ਕਰਮਚਾਰੀ ਕੋਰੋਨਾ ਤੋਂ ਪੀੜਤ

ਦਿੱਲੀ ਰਾਜ ਕੈਂਸਰ ਸੰਸਥਾਨ 'ਚ ਕੁੱਲ 8 ਮੈਡੀਕਲ ਸਟਾਫ ਕੋਰੋਨਾ ਵਾਇਰਸ ਦੀ ਲਪੇਟ 'ਚ ਆਇਆ ਹੈ। ਇਸ 'ਚ ਦੋ ਡਾਕਟਰ 6 ਨਰਸਾਂ ਹਨ।

ਏਮਸ : 2 ਡਾਕਟਰ ਤੇ ਇਕ ਸਫਾਈ ਕਰਮਚਾਰੀ

ਸਫਦਰਜੰਗ ਹਸਪਤਾਲ : 2 ਡਾਕਟਰ

ਸਰਦਾਰ ਪਟੇਲ ਹਸਪਤਾਲ : ਇਕ ਡਾਕਟਰ

ਡੀਡੀਯੂ ਹਸਪਤਾਲ : ਇਕ ਨਰਸਿੰਗ ਅਰਦਲੀ

ਮਹਾਰਾਜਾ ਅਗਰਸੇਨ ਹਸਪਤਾਲ : 3 ਡਾਕਟਰ, 1 ਨਰਸ

ਚਰਕ ਪਾਲਿਕ ਹਸਪਤਾਲ : ਇਕ ਸਫ਼ਾਈ ਕਰਮਚਾਰੀ

ਮੁਹੱਲਾ ਕਲੀਨਿਕ : 2 ਡਾਕਟਰ

ਨਿੱਜੀ ਹਸਪਤਾਲ : ਇਕ ਡਾਕਟਰ

ਦੱਸ ਦੇਈਏ ਕਿ ਪਿਛਲੇ ਹਫ਼ਤੇ ਦਿੱਲੀ ਦੇ ਸਿਹਤ ਮੰਤਰੀ ਸਤਿਆਇੰਦਰ ਜੈਨ ਨੇ ਕੇਂਦਰ ਸਰਕਾਰ ਨੇ 50,000 ਪਰਸਨਲ ਪ੍ਰੋਟੈਕਟਿਵ ਇੰਕਊਪਮੈਂਟ ਦੀ ਮੰਗ ਕੀਤੀ ਸੀ।

Posted By: Sarabjeet Kaur