ਅਦਨ (ਯਮਨ) (ਆਈਏਐੱਨਐੱਸ) : ਯਮਨ ਦੀਆਂ ਸਰਕਾਰ ਪੱਖੀ ਫ਼ੌਜਾਂ ਨੇ ਤੱਟੀ ਸ਼ਹਿਰ ਹੋਦੇਈਦਾਹ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਸੱਤ ਹਾਊਤੀ ਬਾਗ਼ੀਆਂ ਨੂੰ ਢੇਰ ਕਰ ਦਿੱਤਾ। ਇਹ ਬਾਗ਼ੀ ਫ਼ੌਜੀ ਖੇਤਰ ਤੁਹਯਾਟਾ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। 2015 ਤੋਂ ਸ਼ੁਰੂ ਹੋਈ ਹਾਊ੍ਤੀ ਬਾਗ਼ੀਆਂ ਨਾਲ ਜੰਗ ਦੌਰਾਨ ਬਾਗ਼ੀਆਂ ਵੱਲੋਂ ਰਾਜਧਾਨੀ ਸਨਾ ਦੇ ਉੱਤਰੀ ਇਲਾਕਿਆਂ 'ਤੇ ਕਬਜ਼ੇ ਪਿੱਛੋਂ ਯਮਨ ਵਿਚ ਸਿਵਲ ਜੰਗ ਚੱਲ ਰਹੀ ਹੈ ਤੇ ਦੇਸ਼ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।