ਸਿੰਗਾਪੁਰ (ਪੀਟੀਆਈ) : ਸਿੰਗਾਪੁਰ ਵਿਚ ਐਤਵਾਰ ਨੂੰ ਕੋਰੋਨਾ ਪ੍ਰਭਾਵਿਤ ਨਵੇਂ 518 ਮਾਮਲੇ ਸਾਹਮਣੇ ਆਏ। ਇਸ ਨਾਲ ਦੇਸ਼ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 34,884 ਹੋ ਗਈ ਹੈ। ਸਿਹਤ ਮੰਤਰਾਲੇ ਅਨੁਸਾਰ ਨਵੇਂ ਸਾਹਮਣੇ ਆਏ ਕੇਸਾਂ ਵਿੱਚੋਂ ਸਿਰਫ਼ ਤਿੰਨ ਸਿੰਗਾਪੁਰ ਦੇ ਨਾਗਰਿਕ ਹਨ ਜਦਕਿ ਬਾਕੀ ਵਿਦੇਸ਼ੀ ਕਾਮੇ ਹਨ ਜੋਕਿ ਡੋਰਮਿਟਰੀਆਂ ਵਿਚ ਰਹਿ ਰਹੇ ਹਨ। ਦੇਸ਼ ਵਿਚ ਹੁਣ ਤਕ 20,727 ਲੋਕ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 23 ਕੋਰੋਨਾ ਪੀੜਤਾਂ ਦੀ ਜਾਨ ਗਈ ਹੈ। ਡੋਰਮਿਟਰੀਆਂ ਵਿੱਚੋਂ ਹਰ ਬਲਾਕ ਨੂੰ ਸੈਨੇਟਾਈਜ਼ ਕੀਤਾ ਗਿਆ ਹੈ ਤੇ ਸਰਕਾਰ ਕੋਰੋਨਾ 'ਤੇ ਕਾਬੂ ਪਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।