ਅਬੂਜਾ, ਆਈਏਐਨਐਸ : ਦੁਨੀਆਂ ਭਰ ’ਚ ਇਕ ਪਾਸੇ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਹਿਰ ਬਰਸਾ ਰਹੀ ਹੈ ਤਾਂ ਦੂਜੇ ਪਾਸੇ ਨਾਇਜ਼ੀਰੀਆ ’ਚ ਅਣਪਛਾਤੇ ਹੈਜ਼ੇ ਦਾ ਕਹਿਰ ਆਪਣੇ ਸਿਖ਼ਰ ’ਤੇ ਹੈ। ਸਮਾਚਾਰ ਏਜੰਸੀ ਸਿਨਹੂਆ ਦੇ ਹਵਾਲੇ ਤੋਂ ਆਈਏਐਨਐਸ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਨਾਇਜ਼ੀਰੀਆ ’ਚ ਇਸ ਸਾਲ ਇਸ ਅਣਪਛਾਤੇ ਹੈਜ਼ਾ ਦੇ ਕਹਿਰ ਕਾਰਨ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਇਜ਼ੀਰੀਆ ਸੈਂਟ ਫਾਰ ਡਿਸੀਜ਼ ਕੰਟਰੋਲ ਦੇ ਮੁਤਾਬਕ ਦੇਸ਼ ਦੇ ਅੱਠ ਰਾਜਾਂ ਨੇ ਅਣਪਛਾਤੇ ਹੈਜ਼ੇ ਦੇ ਕਹਿਰ ਦੀ ਜਾਣਕਾਰੀ ਦਿੱਤੀ।


ਅਬੂਜਾ ’ਚ ਐਨਡੀਸੀ ਦੇ ਪ੍ਰਮੁਖ ਚਿਕਵੇ ਇਚੇਜਵਾਜੂ ਨੇ ਸੰਵਾਦਾਤਾਵਾਂ ਨੂੰ ਦੱਸਿਆ ਕਿ 28 ਮਾਰਚ ਤਕ 50 ਮੌਤਾਂ ਦੇ ਨਾਲ ਕੁੱਲ 1,746 ਮਾਮਲਿਆਂ ’ਚੋਂ 2.9 ਫੀਸਦ ਲੋਕਾਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਗਈ। ਐਨਡੀਸੀ ਸਥਿਤੀ ’ਤੇ ਬਰੀਕੀ ਨਾਲ ਨਜ਼ਰ ਰੱਖੀ ਹੋਈ ਹੈ। ਨਾਇਜ਼ੀਰੀਆ ਦੇ ਨਸਰਵਾ, ਸੋਕੋਤੋ, ਕੋਗੀ, ਬੇਲੇਸਾ, ਗੋਮਬੇ, ਜਮਫਾਰਾ, ਡੈਲਟਾ ਤੇ ਬੈਨਿਊ ਰਾਜਾਂ ਨੇ ਇਸ ਅਣਪਛਾਤੀ ਬਿਮਾਰੀ ਦੀ ਸੂਚਨਾ ਦਿੱਤੀ ਹੈ।


ਰਿਪੋਰਟ ਦੇ ਅਨੁਸਾਰ ਇਹ ਬਿਮਾਰੀ ਆਮ ਤੌਰ ’ਤੇ ਬਰਸਾਤ ਦੇ ਦਿਨਾਂ ’ਚ ਹੁੰਦੀ ਹੈ। ਇਹ ਬਿਮਾਰੀ ਜ਼ਿਆਦਾ ਗੰਦਗੀ, ਭੀੜ੍ਹ-ਭਾੜ, ਸਾਫ਼ ਭੋਜਨ ਤੇ ਪਾਣੀ ਦੀ ਕਮੀ ਵਾਲੇ ਇਲਾਕਿਆਂ ’ਚ ਫੈਲਦੀ ਹੈ। ਇਸ ਤੋਂ ਪਹਿਲਾਂ ਸਾਲ 2018 ’ਚ ਐਨਡੀਸੀ ਨੇ ਦੇਸ਼ ਭਰ ’ਚ 16 ਹਜ਼ਾਰ ਤੋਂ ਵੱਧ ਹੈਜ਼ਾ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਸੀ। ਇਸਤੋਂ ਬਾਅਦ ਇਸ ਬਿਮਾਰੀ ਦੇ ਖ਼ਾਤਮੇ ਨੂੰ ਲੈ ਕੇ ਸਰਕਾਰ ਵੱਲੋਂ ਕਈ ਯਤਨ ਕੀਤੇ ਗਏ।


ਪਿਛਲੀ 20 ਨਵੰਬਰ, 2019 ਨੂੰ ਨਾਇਜ਼ੀਰੀਆ ਰਾਸ਼ਟਰ ’ਚ ਨਿਰੰਤਰ ਵਿਕਾਸ ਉਦੇਸ਼ਾਂ ਲਈ ਸਾਲ 2025 ਤਕ ਖੁੱਲੇ ’ਚ ਪਖਾਨੇ ਨੂੰ ਖ਼ਤਮ ਕਰਨ ਲਈ ਕਾਰਜਕਾਰੀ ਆਦੇਸ਼ ਨੂੰ ਮਨਜ਼ੂਰੀ ਦਿੱਤੀ ਸੀ। ਦਸਤਾਵੇਜ਼ ’ਤੇ ਦਸਤਖ਼ਤ ਕਰਦੇ ਸਮੇਂ ਬੁਹਾਰੀ ਨੇ ਨਾਇਜ਼ੀਰੀਆ ਦੇ ਪਾਣੀ ਦੀ ਭਰਪਾਈ, ਸਫ਼ਾਈ ਤੇ ਸਾਫ ਖੇਤਰਾਂ ’ਤੇ ਵੀ ਅਪਾਤਕਾਲ ਦੀ ਸਥਿਤੀ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਦੇਸ਼ ਦੇ ਕਈ ਹਿੱਸਿਆਂ ’ਚ ਫੈਲ ਰਹੀ ਇਸ ਬਿਮਾਰੀ ਦੇ ਕਹਿਰ ’ ਚ ਕਮੀ ਆਵੇਗੀ।

Posted By: Sunil Thapa