ਬਗ਼ਦਾਦ (ਆਈਏਐੱਨਐੱਸ) : ਬਗ਼ਦਾਦ ਹਵਾਈ ਅੱਡੇ ਨੇੜੇ ਫ਼ੌਜੀ ਬੇਸ 'ਤੇ ਚਾਰ ਰਾਕਟ ਡਿੱਗੇ ਜਿਸ ਕਾਰਨ ਫ਼ੌਜ ਦੇ 6 ਅਧਿਕਾਰੀ ਜ਼ਖ਼ਮੀ ਹੋ ਗਏ। ਸਿਨਹੂਆ ਖ਼ਬਰ ਏਜੰਸੀ ਅਨੁਸਾਰ ਫ਼ੌਜ ਵੱਲੋਂ ਇਲਾਕੇ ਦੀ ਜਾਂਚ ਕੀਤੇ ਜਾਣ ਪਿੱਛੋਂ ਉੱਥੋਂ ਇਕ ਰਾਕਟ ਲਾਂਚਰ ਤੇ ਕੁਝ ਅਣਚਲੇ ਰਾਕਟ ਮਿਲੇ। ਦੱਸਣਯੋਗ ਹੈ ਕਿ ਇਰਾਕ ਵਿਚ ਅਮਰੀਕੀ ਫ਼ੌਜ ਦੇ ਜਵਾਨ ਭਾਰੀ ਗਿਣਤੀ ਵਿਚ ਤਾਇਨਾਤ ਹਨ ਤੇ ਉਨ੍ਹਾਂ 'ਤੇ ਅਕਸਰ ਅੱਤਵਾਦੀ ਹਮਲੇ ਹੁੰਦੇ ਰਹਿੰਦੇ ਹਨ। ਅਮਰੀਕਾ ਨੇ ਇਰਾਕ ਵਿਚ ਆਪਣੀ ਫ਼ੌਜ ਇਰਾਕੀ ਫ਼ੌਜ ਦੀ ਸਹਾਇਤਾ ਲਈ ਲਗਾਈ ਹੋਈ ਹੈ। ਇਰਾਕ ਵਿਚ ਅਕਤੂਬਰ ਮਹੀਨੇ ਤੋਂ ਦੇਸ਼ ਭਰ 'ਚ ਪ੍ਰਦਰਸ਼ਨ ਹੋ ਰਹੇ ਹਨ ਤੇ ਸਰਕਾਰ ਦੀ ਬਰਖਾਸਤਗੀ ਦੀ ਮੰਗ ਕੀਤੀ ਜਾ ਰਹੀ ਹੈ।

Posted By: Rajnish Kaur