ਬੀਜਿੰਗ (ਪੀਟੀਆਈ) : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਪੂਰੇ ਵਿਸ਼ਵ ਵਿਚ ਵੱਡੇ ਪੱਧਰ 'ਤੇ ਉਥਲ-ਪੁਥਲ ਦਾ ਦੌਰ ਹੈ। ਇਹ ਸਮਾਂ ਸਾਡੇ ਲਈ ਪੂਰੀ ਤਰ੍ਹਾਂ ਅਨੁਕੂਲ ਹੈ। ਇਸ ਮੌਕੇ ਦਾ ਫ਼ਾਇਦਾ ਚੀਨ ਨੂੰ ਚੁੱਕਣਾ ਚਾਹੀਦਾ ਹੈ। ਚੀਨੀ ਰਾਸ਼ਟਰਪਤੀ ਨੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਾਹਮਣੇ ਆਪਣੀ ਨੀਤੀ ਨੂੰ ਸਪੱਸ਼ਟ ਕਰਦੇ ਹੋਏ ਇਹ ਗੱਲ ਕਹੀ। ਜਿਨਪਿੰਗ ਅਗਲੇ 30 ਸਾਲਾਂ ਵਿਚ ਆਪਣੇ ਦੇਸ਼ ਦਾ ਪੂਰੀ ਤਰ੍ਹਾਂ ਕਾਇਆਕਲਪ ਕਰਨਾ ਚਾਹੁੰਦੇ ਹਨ।

ਮਾਓ ਦੇ ਬਾਅਦ ਸਭ ਤੋਂ ਜ਼ਿਆਦਾ ਤਾਕਤਵਰ ਨੇਤਾ ਦੇ ਰੂਪ ਵਿਚ ਉਭਰੇ ਸ਼ੀ ਜਿਨਪਿੰਗ ਸੋਮਵਾਰ ਨੂੰ ਕਮਿਊਨਿਸਟ ਪਾਰਟੀ ਦੇ ਵੱਡੇ ਨੇਤਾਵਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਕੋਰੋਨਾ ਮਹਾਮਾਰੀ, ਪੱਛਮ ਨਾਲ ਵਿਗੜਦੇ ਸਬੰਧ ਅਤੇ ਚੀਨੀ ਆਰਥਿਕ ਵਿਵਸਥਾ ਦੇ ਬਾਵਜੂਦ ਇਹ ਸਮਾਂ ਅਤੇ ਮੌਕਾ ਦੋਵੇਂ ਹੀ ਚੀਨ ਲਈ ਅਨੁਕੂਲ ਹਨ। ਕੋਰੋਨਾ ਮਹਾਮਾਰੀ ਸਭ ਤੋਂ ਪਹਿਲੇ ਚੀਨ ਵਿਚ ਹੀ ਇਕ ਸਾਲ ਪਹਿਲੇ ਵੁਹਾਨ ਸ਼ਹਿਰ ਵਿਚ ਆਈ। ਬਾਅਦ ਵਿਚ ਇਸ ਮਹਾਮਾਰੀ ਤੋਂ ਪੂਰੇ ਵਿਸ਼ਵ ਦਾ ਅਰਥਚਾਰਾ ਗੜਬੜਾ ਗਿਆ। ਇਹ ਸਾਡੇ ਲਈ ਇਕ ਮੌਕਾ ਹੈ ਅਤੇ ਇਸ ਮੌਕੇ ਦਾ ਫ਼ਾਇਦਾ ਚੁੱਕਣਾ ਚਾਹੀਦਾ ਹੈ।

ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਪੂਰੇ ਵਿਸ਼ਵ ਦੀ ਸੰਰਚਨਾ ਵਿਚ ਬਦਲਾਅ ਆਉਣ ਨਾਲ ਹੀ ਚੁਣੌਤੀਆਂ ਅਤੇ ਖ਼ਤਰੇ ਵੀ ਹਨ। ਅਜਿਹੀ ਜਟਿਲ ਸਥਿਤੀ ਵਿਚ ਸਾਨੂੰ ਹੋਰ ਜ਼ਿਆਦਾ ਤਿਆਰੀ ਕਰਨੀ ਹੈ। ਕਮਿਊਨਿਸਟ ਪਾਰਟੀ ਦੀ ਅਗਵਾਈ ਵਿਚ ਅਗਲੇ 30 ਸਾਲਾਂ ਵਿਚ ਚੀਨ ਦੇ ਨਾਗਰਿਕਾਂ ਨੂੰ ਵਿਕਾਸ ਦਾ ਨਵਾਂ ਰਸਤਾ ਤੈਅ ਕਰਨਾ ਹੈ ਜਿਸ ਤੋਂ ਅਸੀਂ ਹੋਰ ਜ਼ਿਆਦਾ ਸ਼ਕਤੀਸ਼ਾਲੀ ਅਤੇ ਧਨੀ ਹੋ ਸਕੀਏ। ਜਿਨਪਿੰਗ ਨੇ ਚੌਧਵੀਂ ਪੰਜ ਸਾਲਾ ਯੋਜਨਾ (1921-25) ਲਈ ਦੇਸ਼ ਵਿਚ ਨਵੇਂ ਵਿਕਾਸ ਦਰਸ਼ਨ ਨੂੰ ਲਾਗੂ ਕਰਨ ਦੀ ਲੋੜ ਦੱਸੀ।