ਕਾਬੁਲ, ਆਈਏਐੱਨਐੱਸ। ਅਫ਼ਗਾਨਿਸਤਾਨ ਦੇ ਤਖ਼ਰ ਸੂਬੇ 'ਚ ਨਾਟੋ ਦੀ ਅਗਵਾਈ 'ਚ ਕੀਤੀ ਗਈ ਏਅਰ ਸਟ੍ਰਾਈਕ 'ਚ ਲਗਪਗ 30 ਅੱਤਵਾਦੀ ਮਾਰੇ ਗਏ ਹਨ। ਇਹ ਏਅਰ ਸਟ੍ਰਾਈਕ ਖੁਫੀਆ ਸੂਚਨਾ ਦੇ ਆਧਾਰ 'ਤੇ ਮੰਗਲਵਾਰ ਨੂੰ ਕੀਤੀ ਗਈ ਸੀ। ਅਫ਼ਗਾਨ ਫ਼ੌਜ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਹਮਲੇ 'ਚ ਕਰੀਬ 30 ਅੱਤਵਾਦੀ ਮਾਰੇ ਗਏ ਹਨ ਜਦਕਿ 30 ਹੋਰ ਅੱਤਵਾਦੀ ਜ਼ਖ਼ਮੀ ਵੀ ਹੋਏ ਹਨ। ਇਸ ਹਮਲੇ 'ਚ ਛੋਟੇ ਹਥਿਆਰਾਂ ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡਾਂ ਦਾ ਵੀ ਇਸਤੇਮਾਲ ਕੀਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਉਨ੍ਹਾਂ ਜ਼ਿਲ੍ਹੇ ਹੈਡਕੁਆਰਟਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਹਮਲੇ 'ਚ ਅੱਤਵਾਦੀਆਂ ਵੱਲੋਂ ਹਥਿਆਏ ਗਏ ਫ਼ੌਜ ਦੇ ਤਿੰਨ ਵਾਹਨ ਵੀ ਤਬਾਹ ਹੋਏ ਹਨ। ਇਸ ਨੁਕਸਾਨ ਬਾਰੇ ਤਾਬਿਲਾਨ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਹੈ। ਦੱਸਣਾ ਬਣਦਾ ਹੈ ਕਿ ਅਮਰੀਕਾ ਤੇ ਤਾਲਿਬਾਨ ਵਿਚਾਲੇ ਚੱਲ ਰਹੀ ਸ਼ਾਂਤੀ ਵਾਰਤਾ ਬਿਨਾਂ ਕਿਸੇ ਨਤੀਜੇ 'ਤੇ ਖ਼ਤਮ ਹੋਣ ਤੋਂ ਬਾਅਦ ਅਫ਼ਗਾਨਿਸਤਾਨ 'ਚ ਅੱਤਵਾਦੀ ਹਮਲੇ ਵੱਧ ਗਏ ਹਨ।

Posted By: Akash Deep