ਦੁਬਈ (ਆਈਏਐੱਨਐੱਸ) : ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਇਕ ਹੋਰ ਭਾਰਤੀ ਲੜਕੀ ਦੀ ਛੇਵੀਂ ਮੰਜ਼ਲ ਦੀ ਖਿੜਕੀ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਉਮ ਅਲ ਕੁਵੈਨ ਖੇਤਰ ਵਿਚ ਵਾਪਰੀ। ਇਸ ਤੋਂ ਦੋ ਦਿਨ ਪਹਿਲੇ ਸ਼ਾਰਜਾਹ ਵਿਚ ਵੀ ਇਕ ਭਾਰਤੀ ਕੁੜੀ ਦੀ ਇਮਾਰਤ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ ਸੀ। ਪੁਲਿਸ ਅਨੁਸਾਰ ਇਹ ਦੋਵੇਂ ਮਾਮਲੇ ਖ਼ੁਦਕੁਸ਼ੀ ਨਾਲ ਸਬੰਧਤ ਲੱਗ ਰਹੇ ਹਨ। ਉਮ ਅਲ ਕੁਵੈਨ ਪੁਲਿਸ ਅਨੁਸਾਰ ਮਿ੍ਤਕ ਕੁੜੀ ਭਾਰਤ ਦੇ ਕੇਰਲ ਰਾਜ ਦੀ ਸੀ। ਉਹ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਤੇ ਉਸ ਦਾ ਇਲਾਜ ਚੱਲ ਰਿਹਾ ਸੀ। ਇਕ ਨਜ਼ਦੀਕੀ ਰਿਸ਼ਤੇਦਾਰ ਨੇ ਦੱਸਿਆ ਕਿ ਇਹ ਲੜਕੀ ਸ਼ਨਿਚਰਵਾਰ ਦਵਾਈ ਖਾ ਕੇ ਮਾਂ ਅਤੇ ਦਾਦੀ ਨਾਲ ਸੌਣ ਵਾਲੇ ਕਮਰੇ ਵਿਚ ਚਲੀ ਗਈ। ਐਤਵਾਰ ਸਵੇਰੇ ਉਸ ਨੇ ਉੱਠ ਕੇ ਖਿੜਕੀ ਖੋਲ੍ਹੀ ਤੇ ਬਾਹਰ ਛਾਲ ਮਾਰ ਦਿੱਤੀ।

Posted By: Rajnish Kaur