ਸਿਓਲ (ਏਪੀ) : ਦੱਖਣੀ ਕੋਰੀਆ ਨੇ ਐਤਵਾਰ ਨੂੰ ਕਿਹਾ ਕਿ ਦੇਸ਼ 'ਚ ਖ਼ਤਰਨਾਕ ਮਹਾਮਾਰੀ ਕੋਰੋਨਾ ਵਾਇਰਸ ਦੇ 27 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 21 ਘਣੀ ਆਬਾਦੀ ਵਾਲੇ ਸਿਓਲ ਸ਼ਹਿਰ ਦੇ ਹਨ। ਇਸ ਨਾਲ ਦੇਸ਼ ਵਿਚ ਹੁਣ ਤਕ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 11,468 ਹੋ ਗਈ ਹੈ ਜਦਕਿ 270 ਲੋਕਾਂ ਦੀ ਕੋਰੋਨਾ ਕਾਰਨ ਜਾਨ ਗਈ ਹੈ। ਮਾਰਚ ਮਹੀਨੇ ਵਿਚ ਦੱਖਣੀ ਕੋਰੀਆ ਵਿਚ ਰੋਜ਼ਾਨਾ 500 ਕੋਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਸਨ ਜੋਕਿ ਚੀਨ ਪਿੱਛੋਂ ਕਿਸੇ ਵੀ ਦੇਸ਼ ਵਿਚ ਸਭ ਤੋਂ ਜ਼ਿਆਦਾ ਸਨ ਪ੍ਰੰਤੂ ਹੁਣ ਦੱਖਣੀ ਕੋਰੀਆ ਨੇ ਇਸ 'ਤੇ ਕਾਬੂ ਪਾ ਲਿਆ ਹੈ।