ਕਾਬੁਲ (ਆਈਏਐੱਨਐੱਸ) : ਅਫ਼ਗਾਨਿਸਤਾਨ ਦੇ ਗਜ਼ਨੀ ਸੂਬੇ ਵਿਚ ਸੁਰੱਖਿਆ ਬਲਾਂ ਵਿਚ ਮੌਜੂਦ ਤਾਲਿਬਾਨੀ ਸਮੱਰਥਕਾਂ ਦੀ ਗੋਲ਼ੀਬਾਰੀ ਵਿਚ 23 ਜਵਾਨਾਂ ਦੀ ਮੌਤ ਹੋ ਗਈ। ਕਾਰਾਬਾਗ ਜ਼ਿਲ੍ਹੇ ਦੀ ਇਕ ਜਾਂਚ ਚੌਕੀ 'ਤੇ ਸੱਤ ਤਾਲਿਬਾਨ ਸਮੱਰਥਕ ਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਜਿਸ ਕਾਰਨ 23 ਜਵਾਨਾਂ ਦੀ ਮੌਤ ਹੋ ਗਈ।

ਤਾਲਿਬਾਨ ਸਮੱਰਥਕ ਸੱਤ ਜਵਾਨ ਗੋਲ਼ੀਬਾਰੀ ਪਿੱਛੋਂ ਆਪਣੇ ਹਥਿਆਰਾਂ ਸਣੇ ਮੌਕੇ ਤੋਂ ਫ਼ਰਾਰ ਹੋ ਗਏ। ਕਾਰਾਬਾਗ ਦੇ ਜ਼ਿਲ੍ਹਾ ਮੁਖੀ ਨੇ ਦੱਸਿਆ ਕਿ ਇਹ ਘਟਨਾ ਲਿਵਾਨਾਈ ਬਾਜ਼ਾਰ ਖੇਤਰ ਵਿਚ ਵਾਪਰੀ। ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮਜਾਹਿਦ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ।