ਵਾਸ਼ਿੰਗਟਨ, ਏਜੰਸੀ : ਟਵਿੱਟਰ ਨੇ ਇਕ ਟਵੀਟ 'ਚ ਕਿਹਾ ਕਿ ਜ਼ਿਆਦਾਤਰ ਬਲੂ ਚੈੱਕ ਵਾਲੇ ਵੈਰੀਫਾਈਡ Twitter Account 'ਤੇ ਪਬਲਿਸ਼ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਉਹ ਪਹਿਲਾਂ ਵਾਂਗ ਹੀ ਹੁਣ ਆਪਣੇ ਟਵੀਟਸ ਕਰ ਸਕਦੇ ਹਨ। ਹਾਲਾਂਕਿ, ਕੰਪਨੀ ਨੇ ਪੋਸਟ 'ਚ ਚਿਤਾਵਨੀ ਦਿੱਤੀ ਹੈ ਕਿ ਪੋਸਟਿੰਗ ਦੀ ਕੰਮ ਕਰਨ ਦੀ ਸਮਰੱਥਾ ਥੋੜ੍ਹੀ ਬਹੁਤੀ ਪ੍ਰਭਾਵਿਤ ਹੋ ਸਕਦੀ ਹੈ ਕਿਉਂਕਿ ਇਹ ਇਕ ਫਿਕਸ 'ਤੇ ਕੰਮ ਕਰਦਾ ਹੈ। ਇਸਤੋਂ ਪਹਿਲਾਂ ਟਵੀਟ ਅਤੇ ਰੀ-ਟਵੀਟ ਫੰਕਸ਼ਨਜ਼ ਨੂੰ ਡਿਸੇਬਲ ਕਰ ਦਿੱਤਾ ਗਿਆ ਸੀ।

ਬਿਟਕਾਇਨ ਘੋਟਾਲੇ ਨੂੰ ਬੜਾਵਾ ਦੇਣ ਲਈ ਇਕ ਸਪੱਸ਼ਟ ਯਤਨ 'ਚ ਬੁੱਧਵਾਰ ਦੁਪਹਿਰ ਅਮਰੀਕਾ ਦੇ ਕੁਝ ਪ੍ਰਮੁੱਖ ਸਿਆਸੀ ਸ਼ਖ਼ਸੀਅਤਾਂ ਅਤੇ ਬਿਜ਼ਨਸ ਲੀਡਰਸ ਦੇ ਟਵਿੱਟਰ ਖਾਤਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸਦੇ ਕੁਝ ਘੰਟਿਆਂ ਬਾਅਦ ਟਵਿੱਟਰ ਦੁਆਰਾ ਵੈਰੀਫਾਇਡ ਯੂਜ਼ਰਜ਼ ਦੇ ਟਵੀਟ ਨੂੰ ਬੰਦ ਕਰਨ ਦੇ ਕੁਝ ਘੰਟੇ ਬਾਅਦ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਤਰ੍ਹਾਂ ਅੰਜਾਮ ਦਿੱਤਾ ਗਿਆ ਅਟੈਕ

ਟਵਿੱਟਰ ਦੇ ਐਡਮਨਿਸਟ੍ਰੇਟਿਵ ਟੂਲਸ ਤਕ ਹੈਕਰਸ ਨੇ ਪਹੁੰਚ ਹਾਸਿਲ ਕਰ ਲਈ ਸੀ। ਇਸਦੇ ਜ਼ਰੀਏ ਉਹ ਖ਼ਾਤਿਆਂ ਨੂੰ ਬਦਲ ਦੇ ਸਕਦੇ ਸਨ ਅਤੇ ਟਵੀਟਸ ਨੂੰ ਸਿੱਧਾ ਪੋਸਟ ਕਰ ਸਕਦੇ ਸਨ। ਇਸ ਦਾ ਫਾਇਦਾ ਚੁੱਕ ਕੇ ਉਨ੍ਹਾਂ ਨੇ ਕੰਪਨੀਆਂ ਅਤੇ ਸੈਲੀਬ੍ਰਿਟੀਜ਼ ਦੇ ਅਕਾਊਂਟ ਤੋਂ ਟਵੀਟਸ ਕੀਤੇ ਅਤੇ ਲੋਕਾਂ ਨੂੰ ਬਿਟਕਾਇਨ ਜ਼ਮ੍ਹਾ ਕਰਵਾਉਣ ਲਈ ਵਾਲੇਟ ਦੇ ਐਡਰੈੱਸ ਦਿੱਤੇ, ਜਿਸ ਨਾਲ ਲੋਕ ਝਾਂਸੇ 'ਚ ਆ ਗਏ।

ਚਾਰ ਫ਼ੀਸਦੀ ਡਿੱਗੇ ਟਵਿੱਟਰ ਦੇ ਸ਼ੇਅਰ

ਮਾਮਲੇ ਦੀ ਜਾਣਕਾਰੀ ਮਿਲਦੇ ਹੀ ਟਵਿੱਟਰ ਨੇ ਯੂਜ਼ਰਜ਼ ਦੇ ਟਵੀਟ ਅਤੇ ਰੀ-ਟਵੀਟ ਨੂੰ ਬੰਦ ਕਰ ਦਿੱਤਾ। ਕੰਪਨੀ ਨੇ ਕਿਹਾ ਕਿ ਇਸਨੂੰ ਠੀਕ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਮਾਮਲੇ ਦੀ ਸਮੀਖਿਆ ਕਰ ਰਹੇ ਹਨ ਅਤੇ ਪਤਾ ਕਰ ਰਹੇ ਹਨ ਕਿ ਅਜਿਹਾ ਕਿਵੇਂ ਹੋ ਗਿਆ, ਜਿਸਦੇ ਚੱਲਦਿਆਂ ਯੂਜ਼ਰਜ਼ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਜਾਂ ਪਾਸਵਰਡ ਰਿਸੈੱਟ ਨਹੀਂ ਕਰ ਪਾ ਰਹੇ ਹੋਣਗੇ। ਪਰ ਜਿਸ ਸਮੇਂ ਟਵਿੱਟਰ ਦੇ ਪਲੇਟਫਾਰਮ 'ਤੇ ਇਹ ਘੋਟਾਲਾ ਹੋਇਆ, ਉਸਦੇ ਸ਼ੇਅਰਾਂ ਦੀ ਕੀਮਤ ਚਾਰ ਫ਼ੀਸਦੀ ਡਿੱਗ ਗਈ। ਸੀਈਓ ਜੈਕ ਡੋਰਸੀ ਨੇ ਰਾਤ ਟਵੀਟ ਕੀਤਾ, ਟਵਿੱਟਰ 'ਚ ਸਾਡੇ ਲਈ ਇਹ ਇਕ ਔਖਾ ਦਿਨ ਰਿਹਾ। ਜੋ ਹੋਇਆ, ਉਸ ਕਾਰਨ ਅਸੀਂ ਡਰਿਆ ਮਹਿਸੂਸ ਕਰ ਰਹੇ ਹਾਂ।

ਲੱਖਾਂ ਫੋਲੋਅਰਸ ਵਾਲੀ ਸੈਲੀਬ੍ਰਿਟੀਜ਼ ਅਤੇ ਕੰਪਨੀਆਂ ਨੂੰ ਕੀਤਾ ਗਿਆ ਟਾਰਗੇਟ

ਇਸ ਘੋਟਾਲੇ 'ਚ ਲੋਕਾਂ ਨੂੰ ਫਸਾਉਣ ਲਈ ਵੱਡੀਆਂ ਸ਼ਖ਼ਸੀਅਤਾਂ ਅਤੇ ਕੰਪਨੀਆਂ ਦੇ ਟਵਿੱਟਰ ਅਕਾਊਂਟ ਹੈਕ ਕਰ ਦਿੱਤੇ ਗਏ ਸਨ, ਜਿਸਦੇ ਲੱਖਾਂ ਫੋਲੋਅਰਸ ਹੋਣ। ਇਸ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜੋ ਬਿਡੇਨ, ਬਿਜ਼ਨੈੱਸ ਮੈਨ ਬਿੱਲ ਗੇਟਸ, ਐਲਨ ਮਸਕ ਅਤੇ ਵਾਰੇਨ ਬਫੇਟ ਜਿਹੀਆਂ ਸ਼ਖ਼ਸੀਅਤਾਂ ਸ਼ਾਮਿਲ ਸਨ। ਇਸਤੋਂ ਇਲਾਵਾ ਐੱਪਲ, ਓਬੇਰ, ਕੈਸ਼ ਐਪ ਜਿਹੀਆਂ ਕੰਪਨੀਆਂ ਦੇ ਟਵਿੱਟਰ ਹੈਂਡਲ ਦਾ ਵੀ ਪ੍ਰਯੋਗ ਕੀਤਾ ਗਿਆ ਸੀ।

Posted By: Ramanjit Kaur