ਦੁਬਈ (ਏਜੰਸੀ) : ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਸ਼ਹਿਰ 'ਚ ਬੁੱਧਵਾਰ ਤੜਕੇ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ ਦੋ ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਦੋਵੇਂ ਕੇਰਲ ਦੇ ਦੱਸੇ ਗਏ ਹਨ। ਸਥਾਨਕ ਮੀਡੀਆ ਮੁਤਾਬਕ, ਰੋਹਿਤ ਕ੍ਰਿਸ਼ਨ ਕੁਮਾਰ (19) ਤੇ ਸ਼ਰਤ ਕੁਮਾਰ (21) ਦੀ ਸੜਕ ਹਾਦਸੇ 'ਚ ਮੌਕੇ 'ਤੇ ਹੀ ਮੌਤ ਹੋ ਗਈ। ਰੋਹਿਤ ਬਰਤਾਨੀਆ 'ਚ ਪੜ੍ਹਾਈ ਕਰਦਾ ਹੈ, ਜਦਕਿ ਸ਼ਰਤ ਦੀ ਕਾਲਜ ਦੀ ਪੜ੍ਹਾਈ ਅਮਰੀਕਾ 'ਚ ਚੱਲ ਰਹੀ ਸੀ। ਦੋਵੇਂ ਕ੍ਰਿਸਮਸ ਮੌਕੇ ਕਾਲਜ ਤੋਂ ਮਿਲੀ ਛੁੱਟੀਆਂ ਪਰਿਵਾਰ ਨਾਲ ਮਨਾਉਣ ਦੁਬਈ ਆਏ ਸਨ। ਦੋਵਾਂ ਨੇ ਸਕੂਲ ਦੀ ਪੜ੍ਹਾਈ ਦੁਬਈ ਸਥਿਤ ਦਿੱਲੀ ਪ੍ਰਰਾਈਵੇਟ ਸਕੂਲ ਤੋਂ ਪੂਰੀ ਕੀਤੀ ਸੀ।