ਮਾਸਕੋ (ਏਐੱਫਪੀ) : ਟੋਮਸਕ ਦੇ ਸਾਇਬੇਰੀਅਨ ਖੇਤਰ ਦੇ ਇਕ ਦੂਰ-ਦੁਰਾਡੇ ਇਲਾਕੇ ਵਿਚ ਲੱਕੜ ਦੇ ਮਕਾਨ ਦੀ ਪਹਿਲੀ ਮੰਜ਼ਲ 'ਤੇ ਅੱਗ ਲੱਗ ਜਾਣ ਕਾਰਨ ਇਕ ਉਜ਼ਬੇਕ ਕਾਮੇ ਸਣੇ 11 ਲੋਕਾਂ ਦੀ ਮੌਤ ਹੋ ਗਈ। ਰੂਸ ਦੇ ਐਮਰਜੈਂਸੀ ਮੰਤਰਾਲੇ ਅਨੁਸਾਰ 11 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ।

ਮੁਢਲੀਆਂ ਰਿਪੋਰਟਾਂ ਅਨੁਸਾਰ ਮਾਰੇ ਗਏ ਲੋਕਾਂ ਵਿਚੋਂ 10 ਉਜ਼ਬੇਕਿਸਤਾਨ ਦੇ ਦੱਸੇ ਗਏ ਸਨ। ਇਹ ਅੱਗ ਇਕ ਪ੍ਰਰਾਈਵੇਟ ਲੱਕੜ ਦੇ ਆਰੇ ਦੇ ਕੁਆਰਟਰ ਵਿਚ ਲੱਗੀ। ਇਸ ਖੇਤਰ ਦੇ ਗਵਰਨਰ ਨੇ ਮੌਕੇ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਸ਼ਾਸਨ ਨੇ ਅਪਰਾਧਿਕ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।