ਮੈਕਸੀਕੋ ਸਿਟੀ (ਏਪੀ) : ਕੇਂਦਰੀ ਮੈਕਸੀਕੋ ਦੇ ਗੁਆਨਾਜੁਆਟੋ ਰਾਜ ਦੇ ਬਾਰ ਵਿਚ ਐਤਵਾਰ ਨੂੰ ਹੋਈ ਫਾਇਰਿੰਗ ਵਿਚ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਸਾਰੇ ਲੋਕਾਂ ਦੀਆਂ ਗੋਲ਼ੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਬਾਰ ਵਿੱਚੋਂ ਬਰਾਮਦ ਹੋਈਆਂ। ਸਥਾਨਕ ਮੀਡੀਆ ਅਨੁਸਾਰ ਬਾਰ ਵਿੱਚੋਂ ਚਾਰ ਅੌਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ ਜੋਕਿ ਉੱਥੇ ਡਾਂਸਰ ਵਜੋਂ ਕੰਮ ਕਰਦੀਆਂ ਸਨ। ਪੁਲਿਸ ਅਨੁਸਾਰ ਫਾਇਰਿੰਗ ਪਿੱਛੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗਾ ਪ੍ਰੰਤੂ ਲੱਗਦਾ ਹੈ ਕਿ ਇਹ ਫਾਇਰਿੰਗ ਡਰੱਗ ਗੈਂਗਵਾਰ ਕਾਰਨ ਹੋਈ ਹੈ। ਗੁਆਨਾਜੁਆਟੋ ਮੈਕਸੀਕੋ ਦਾ ਸਭ ਤੋਂ ਵੱਧ ਹਿੰਸਾ ਵਾਲਾ ਰਾਜ ਹੈ ਜਿੱਥੇ ਪਿਛਲੇ ਸਾਲਾਂ ਵਿਚ ਫਾਇਰਿੰਗ ਦੌਰਾਨ ਕਾਫ਼ੀ ਮੌਤਾਂ ਹੋਈਆਂ ਹਨ।