ਬਾਰਸੀਲੋਨਾ (ਏਐੱਫਪੀ) : ਸਪੇਨ ਦੇ ਪੂਰਬੀ ਦੇ ਦੱਖਣੀ ਤੱਟ 'ਤੇ ਵੀਰਵਾਰ ਨੂੰ ਆਏ ਸਮੁੰਦਰੀ ਤੂਫ਼ਾਨ ਕਾਰਨ ਮੌਤਾਂ ਦੀ ਗਿਣਤੀ 11 ਤਕ ਪੁੱਜ ਗਈ ਹੈ। ਰਾਹਤ ਕਾਮੇ ਅਜੇ ਵੀ ਚਾਰ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਇਕ 50 ਸਾਲਾ ਔਰਤ ਤੂਫ਼ਾਨ ਦੀ ਆਖਰੀ ਸ਼ਿਕਾਰ ਬਣੀ। ਉਹ ਤੱਟ 'ਤੇ ਮੱਛੀਆਂ ਫੜ ਰਹੀ ਸੀ। ਸਪੇਨ ਦੇ ਤੂਫ਼ਾਨ ਪ੍ਰਭਾਵਿਤ ਇਲਾਕਿਆਂ ਵਿਚ 100 ਕਿਲੋਮੀਟਰ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਤੇ ਭਾਰੀ ਬਾਰਿਸ਼ ਹੋਈ ਜਿਸ ਕਾਰਨ ਕਈ ਮਕਾਨ ਡਿੱਗ ਗਏ। ਅਧਿਕਾਰੀਆਂ ਅਨੁਸਾਰ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਪਿਛਲੇ ਸਾਲ ਸਤੰਬਰ ਮਹੀਨੇ ਤੋਂ ਹੀ ਸਪੇਨ ਨੂੰ ਕਈ ਵਾਰ ਤੂਫ਼ਾਨੀ ਹਵਾਵਾਂ ਤੇ ਭਾਰੀ ਬਾਰਿਸ਼ ਦਾ ਸਾਹਮਣਾ ਕਰਨਾ ਪਿਆ ਹੈ।