ਕਾਬੁਲ (ਏਐੱਨਆਈ) : ਅਫ਼ਗਾਨਿਸਤਾਨ ਦੇ ਪਰਵਾਨ ਸ਼ਹਿਰ 'ਚ ਜ਼ਬਰਦਸਤ ਫਿਦਾਈਨ ਧਮਾਕੇ ਤੋਂ ਬਾਅਦ ਇਕ ਹੋਰ ਧਮਾਕਾ ਹੋਇਆ। ਜਾਣਕਾਰੀ ਮੁਤਾਬਕ, ਦੂਜਾ ਧਮਾਕਾ ਕਾਬੁਲ ਦੇ ਮੈਕ੍ਰੋਰੀਨ 2 ਇਲਾਕੇ 'ਚ ਹੋਇਆ। ਇਸ ਦੌਰਾਨ ਮਸੂਦ ਸਕੁਆਇਰ ਅਤੇ ਅਮਰੀਕੀ ਦੂਤਘਰ ਦੇ ਕਰੀਬ ਧਮਾਕਾ ਹੋਇਆ। ਇਸ ਤੋਂ ਪਹਿਲਾਂ ਪਹਿਲਾ ਧਮਾਕਾ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੀ ਚੋਣ ਰੈਲੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਇਸ ਧਮਾਕੇ 'ਚ 26 ਲੋਕਾਂ ਦੀ ਮੌਤ ਹੋ ਗਈ ਅਤੇ 42 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਇਨ੍ਹਾਂ 'ਚ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਟੋਲੋ ਨਿਊਜ਼ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਗ਼ਨੀ ਦੇ ਇਕ ਕਰੀਬੀ ਨੇ ਕਿਹਾ ਕਿ ਰਾਸ਼ਟਰਪਤੀ ਜਦੋਂ ਧਮਾਕਾ ਹੋਇਆ ਤਾਂ ਉੱਥੇ ਮੌਜੂਦ ਸਨ, ਪਰ ਇਕਦਮ ਸਹੀ ਸਲਾਮਤ ਹਨ।

ਤਾਲਿਬਾਨ ਬਾਗ਼ੀ ਸਮੂਹ ਨੇ ਲਈ ਹਮਲਿਆਂ ਦੀ ਜ਼ਿੰਮੇਵਾਰੀ

ਤਾਲਿਬਾਨ ਬਾਗ਼ੀ ਸਮੂਹ ਨੇ ਦੋ ਧਮਾਕਿਆਂ ਲਈ ਜ਼ਿੰਮੇਵਾਰੀ ਦਾ ਦਾਅਵਾ ਕੀਤਾ। ਇਸ ਦੇ ਨਾਲ ਹੀ ਕਿਹਾ ਗਿਆ ਕਿ ਮੰਗਲਵਾਰ ਨੂੰ ਹੋਏ ਅਫ਼ਗਾਨਿਸਤਾਨ 'ਚ ਹਮਲੇ ਦੌਰਾਨ ਦਰਜਨਾਂ ਲੋਕ ਮਾਰੇ ਗਏ। ਆਤਮਘਾਤੀ ਹਮਲਿਆਂ ਨੇ ਅਫ਼ਗਾਨ ਸੁਰੱਖਿਆ ਦਸਤਿਆਂ ਨੂੰ ਨਿਸ਼ਾਨਾ ਬਣਾਇਆ ਸੀ। ਪੁਲਿਸ ਤੇ ਸਿਹਤ ਅਧਿਕਾਰੀਆਂ ਮੁਤਾਬਕ, ਰਾਜਧਾਨੀ ਕਾਬੁਲ ਅਤੇ ਮੱਧ ਸੂਬੇ ਦੇ ਪਰਵਨ 'ਚ ਧਮਾਕਿਆਂ 'ਚ ਘੱਟੋ- ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 45 ਹੋਰ ਜ਼ਖ਼ਮੀ ਹੋ ਗਏ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨਸਰਤ ਰਹੀਮੀ ਨੇ ਕਿਹਾ ਸੀ ਕਿ ਪਰਵਨ ਧਮਾਕਾ ਫਿਦਾਈਨ ਹਮਲਾ ਸੀ ਅਤੇ ਹਮਲਾਵਰ ਮੋਟਰਸਾਈਕਲ 'ਤੇ ਸਵਾਰ ਸੀ।

ਗ਼ਨੀ ਦੀ ਚੋਣ ਰੈਲੀ ਨੂੰ ਇਸ ਬਣਾਇਆ ਗਿਆ ਨਿਸ਼ਾਨਾ

ਜਾਣਕਾਰੀ ਦੇ ਮੁਤਾਬਕ ਮਰਨ ਵਾਲਿਆਂ ਅਤੇ ਜ਼ਖ਼ਮੀਆਂ ਦੀ ਗਿਣਤੀ 'ਚ ਹੋਰ ਇਜ਼ਾਫਾ ਹੋ ਸਕਦਾ ਹੈ। ਦਹਿਸ਼ਤਗਰਦਾਂ ਨੇ ਗਨੀ ਦੀ ਚੋਣ ਰੈਲੀ ਨੂੰ ਨਿਸ਼ਾਨਾ ਬਣਾਇਆ ਤਾਂ ਜੋ ਵੱਧ ਤੋਂ ਵੱਧ ਲੋਕ ਜ਼ਖ਼ਮੀ ਹੋ ਸਕਣ। ਇਸ ਦਾ ਇਕ ਕਾਰਨ 28 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਹਨ। ਧਿਆਨ ਰਹੇ ਕਿ ਅੱਤਵਾਦੀ ਜਮਾਤ ਤਾਲਿਬਾਨ ਨਹੀਂ ਚਾਹੁੰਦਾ ਕਿ ਦੇਸ਼ 'ਚ ਚੋਣਾਂ ਹੋਣ। ਇਸ ਲਈ ਉਸ ਨੇ ਗ਼ਨੀ ਦੀ ਰੈਲੀ ਨੂੰ ਨਿਸ਼ਾਨਾ ਬਣਾਇਆ ਹੈ ਤਾਂ ਜੋ ਚੋਣਾਂ ਸਫਲ ਨਾ ਹੋਣ। ਇਸ ਤੋਂ ਪਹਿਲਾਂ ਦੋ ਵਾਰੀ ਚੋਣਾਂ ਟਲ਼ ਚੁੱਕੀਆਂ ਹਨ।