ਅੰਕਾਰਾ (ਏਜੰਸੀ) : ਤੁਰਕੀ ਨੇ ਕਿਹਾ ਹੈ ਕਿ ਜਰਮਨੀ ਤੇ ਨੀਦਰਲੈਂਡ ਇਸਲਾਮਿਕ ਸਟੇਟ (ਆਈਐੱਸ) ਨਾਲ ਜੁੜੇ ਆਪਣੇ ਨਾਗਰਿਕ ਵਾਪਸ ਲੈਣ ਲਈ ਸਹਿਮਤ ਹੋ ਗਏ ਹਨ। ਦੋਵਾਂ ਦੇਸ਼ਾਂ ਦਾ ਧੰਨਵਾਦ ਕਰਦਿਆਂ ਬੁੱਧਵਾਰ ਨੂੰ ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਇਹ ਜਾਣਕਾਰੀ ਦਿੱਤੀ। ਫਰਾਂਸ ਆਇਰਲੈਂਡ ਆਪਣੇ ਨਾਗਰਿਕਾਂ ਨੂੰ ਲੈਣ ਦੀ ਪਹਿਲਾਂ ਹੀ ਸਹਿਮਤੀ ਪ੍ਰਗਟਾਅ ਚੁੱਕੇ ਹਨ।

ਵੱਖ-ਵੱਖ ਦੇਸ਼ਾਂ ਤੋਂ ਆ ਕੇ ਆਈਐੱਸ ਨਾਲ ਜੁੜੇ ਇਨ੍ਹਾਂ ਅੱਤਵਾਦੀਆਂ ਨੂੰ ਸੀਰੀਆ 'ਚ ਆਈਐੱਸ ਦੀ ਹਾਰ ਤੋਂ ਬਾਅਦ ਜੇਲ੍ਹ 'ਚ ਰੱਖਿਆ ਗਿਆ ਹੈ। ਆਈਐੱਸ ਦੇ ਗੜ੍ਹ ਵਾਲੇ ਸੀਰੀਆਈ ਹਿੱਸੇ 'ਚ ਗੁਆਂਢੀ ਮੁਲਕ ਤੁਰਕੀ ਦਾ ਕੰਟਰੋਲ ਹੋਣ ਤੋਂ ਬਾਅਦ ਇਨ੍ਹਾਂ ਅੱਤਵਾਦੀਆਂ ਨੂੰ ਵਾਪਸ ਉਨ੍ਹਾਂ ਦੇ ਮੂਲ ਦੇਸ਼ ਭੇਜਿਆ ਜਾ ਰਿਹਾ ਹੈ। ਇਨ੍ਹਾਂ 'ਚੋਂ ਕਈ ਯੂਰਪੀ ਦੇਸ਼ਾਂ ਤੋਂ ਹਨ। ਸਥਾਨਕ ਮੀਡੀਆ ਮੁਤਾਬਕ ਅਮਰੀਕੀ ਨਾਗਰਿਕਤਾ ਵਾਲੇ ਸ਼ੱਕੀਆਂ ਨੂੰ ਯੂਨਾਨ ਭੇਜਿਆ ਗਿਆ ਹੈ। ਤੁਰਕੀ 'ਚ ਤੈਅ ਸਮੇਂ ਤੋਂ ਵੱਧ ਰੁਕਣ ਕਾਰਨ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ।