ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਵੱਖ-ਵੱਖ ਸਮਾਗਮ ਕਰਵਾਏ ਗਏ ਇਸ ਮੌਕੇ ਇਥੋਂ ਦੇ ਗੁਰੂਘਰਾਂ ਵਲੋਂ ਨਗਰ ਕੀਰਤਨ ਸਜਾਏ ਗਏ। ਢਾਡੀ ਜੱਥਿਆਂ,ਰਾਗੀ ਸਿੰਘਾਂ ਵਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਵਲੋਂ ਸ਼ਹਿਰ 'ਚ ਵਿਸਾਖੀ ਸਿੱਖ ਪਰੇਡ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਭਾਗ ਲਿਆ ਇਹ ਨਗਰ ਕੀਰਤਨ ਵਿਕਟੌਰੀਅਨ ਪਾਰਲੀਮੈਂਟ ਤੋਂ ਸ਼ੁਰੂ ਹੋ ਕੇ ਫਲੈਗ ਸਟਾਫ ਗਾਰਡਨ ਵਿਖੇ ਸਮਾਪਤ ਹੋਇਆ ਗੱਤਕੇ ਦੀਆਂ ਟੀਮਾਂ ਨੇ ਜਿਥੇ ਗੱਤਕੇ ਦੇ ਜੌਹਰ ਵਿਖਾਏ ਉਥੇ ਰਾਗੀ ਸਿੰਘਾਂ ਵਲੋ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਇਸ ਤਰ੍ਹਾਂ ਕੀਜ਼ਬਰੋ ਗੁਰੂਘਰ, ਵੈਸਟਰਨ ਵਿਕਟੌਰੀਆ ਨਗਰ ਕੀਰਤਨ ਸੰਸਥਾ ਅਤੇੇ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਖਾਲਸਾ ਛਾਉਣੀ ਪਲੰਪਟਨ ਵਿਖੇ ਵੀ ਵਿਸਾਖੀ ਮੌਕੇ ਨਗਰ ਕੀਰਤਨ ਸਜਾਏ ਗਏ ਤੇ ਗੁਰਦੁਆਰਾ ਸਾਹਿਬ ਕਰੇਗੀਬਰਨ ਵਿਖੇ ਨਿਸ਼ਾਨ ਸ਼ਾਹਿਬ ਦੀ ਸੇਵਾ ਵੀ ਕੀਤੀ ਗਈ ਇਨ੍ਹਾਂ ਸਾਰੇ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ

ਪ੍ਰਧਾਨ ਮੰਤਰੀ ਸਕਾਟ ਮਾਰਸਿਨ ਦਾ ਸਿੱਖ ਕੌਮ ਦੇ ਨਾਂ ਸੰਦੇਸ਼

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਕ ਪੱਤਰ ਰਾਹੀਂ ਸਮੂਹ ਸਿੱਖ ਸੰਗਤ ਨੂੰ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ ਮਿਹਨਤੀ ਤੇ ਅਗਾਂਹਵਧੂ ਕੌਮ ਹੈ ਜੋ ਕਿ ਵੱਖ-ਵੱਖ ਖੇਤਰਾਂ ਦੇ ਵਿਚ ਆਪਣਾ ਯੋਗਦਾਨ ਬਾਖੂਬੀ ਪਾ ਰਹੇ ਹਨ ਉਨ੍ਹਾਂ ਕਿਹਾ ਕਿ ਸਿੱਖ ਕੌਮ ਇਹ ਤਿਉਹਾਰ ਮਨਾ ਕੇ ਜਿੱਥੇੇ ਆਪਣੇ ਗੌਰਵਮਈ ਇਤਿਹਾਸ, ਅਮੀਰ ਸੱਭਿਆਚਾਰ ਤੇ ਵੱਖਰੀ ਕੌਮ ਦਾ ਸੁਨੇਹਾ ਕੁਲ ਦੁਨੀਆਂ ਨੂੰ ਦਿੰਦੀ ਹੈ ਉਥੇ ਹੀ ਆਸਟਰੇਲੀਆ ਵਸਦੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਵੀ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ