ਕਮਲਜੀਤ ਬੁੱਟਰ, ਕੈਲਗਰੀ : ਕੈਲਗਰੀ ਪੁਲਿਸ ਦੇ ਗੰਨਜ਼ ਐਂਡ ਗੈਂਗਜ਼ ਯੂਨਿਟ ਨੇ 6 ਫਾਇਰ-ਆਰਮਜ਼ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਬਰਮਾਦ ਕੀਤੀ ਹੈ। ਇਸ ਮਾਮਲੇ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਠ ਜੁਲਾਈ ਨੂੰ ਸਰਚ ਵਾਰੰਟ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ 8 ਜੁਲਾਈ ਵਾਲੇ ਦਿਨ ਸਾਊਥ ਈਸਟ ਕੈਲਗਰੀ ਦੇ ਸ਼ੈਪਾਰੈੱਲ ਵੈਲੀ ਵਿਊ ਦੇ 100 ਬਲੌਕ ਵਿਚਲੇ ਇਕ ਘਰ ਵਿੱਚ ਦਬਿਸ਼ ਦਿੱਤੀ ਸੀ। ਇੱਥੋਂ ਇਕ ਕੈੱਲ ਟੈਕ-2000, 9 ਐੱਮਐੱਮ ਰਾਇਫਲ, ਰਿਊਯਰ ਮਿਨੀ 14 ਰੈਂਚ ਰਾਇਫਲ, ਐਸਕੇਐਸ 7.62 ਬਾਇ 39 ਰਾਇਫਲ, ਐਸਕੌਰਟ 12 ਗੌਜ ਪੰਪ ਐਕਸ਼ਨ ਸ਼ੌਟ ਗੰਨ, 2 ਰੇਂਜਰ ਸਿਲਾ ਬੁਲਪਪ 20 ਸ਼ੌਟਗੰਨਜ਼, 4 ਓਵਰ ਕਪੈਸਿਟੀ ਮੈਗ਼ਜ਼ੀਨਜ਼, 157 ਰਾਊਂਡ ਗੋਲੀ-ਸਿੱਕਾ, 133 ਗ੍ਰਾਮ ਫੈਂਟਾਨਿਲ, 98 ਗ੍ਰਾਮ ਕੋਕੇਨ ਅਤੇ 36 ਹਜ਼ਾਰ ਡਾਲਰ ਨਕਦੀ ਬਰਾਮਦ ਕਰਨ ਦੇ ਨਾਲ ਨਾਲ ਇਕ ਵੀਅਕਤੀ ਨੂੰ ਕਾਬੂ ਕਿਤਾ ਹੈ। ਉਸ ਦੀ ਪਛਾਣ 29 ਸਾਲਾ ਰਵਿੰਦਰ ਪਾਲ ਗਿੱਲ ਵਜੋਂ ਕੀਤੀ ਗਈ ਹੈ। ਉਸ ਖਿਲਾਫ਼ 29 ਚਾਰਜਿਜ਼ ਲੱਗੇ ਦੱਸੇ ਗਏ ਹਨ ਤੇ ਉਸ ਨੂੰ ਹੁਣ 7 ਅਗਸਤ ਨੂੰ ਕੋਰਟ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ।

Posted By: Jagjit Singh