ਦੋਹਾ : ਅਮਰੀਕਾ ਵੱਲੋਂ ਹੱਥ ਖਿੱਚ ਲਏ ਜਾਣ ਤੋਂ ਬਾਅਦ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਫਲਸਤੀਨ ਨੂੰ ਕਤਰ ਨੇ 48 ਕਰੋੜ ਡਾਲਰ (ਕਰੀਬ 3300 ਕਰੋੜ ਰੁਪਏ) ਦੀ ਮਦਦ ਰਾਸ਼ੀ ਦਿੱਤੀ ਹੈ। ਇਹ ਮਦਦ ਫਲਸਤੀਨ 'ਚ ਸਿੱਖਿਆ ਤੇ ਸਿਹਤ ਤੋਂ ਇਲਾਵਾ ਦੂਜੇ ਮਨੁੱਖੀ ਕਾਰਜਾਂ ਲਈ ਦਿੱਤੀ ਗਈ ਹੈ। ਕਤਰ ਨੇ ਇਸ ਤੋਂ ਇਲਾਵਾ 18 ਕਰੋੜ ਡਾਲਰ (ਕਰੀਬ 1250 ਕਰੋੜ ਰੁਪਏ) ਦੀ ਰਾਸ਼ੀ ਵੱਖ ਤੋਂ ਜਾਰੀ ਕੀਤੀ ਹੈ ਜਿਸ ਨੂੰ ਫਲਸਤੀਨ 'ਚ ਹੋਰਨਾਂ ਕਾਰਜਾਂ ਲਈ ਖ਼ਰਚ ਕੀਤਾ ਜਾਵੇਗਾ।

Posted By: Susheel Khanna