ਹਰਪ੍ਰੀਤ ਸਿੰਘ ਕੋਹਲੀ, ਬਿ੍ਸਬੇਨ : ਵਿਸਾਖੀ ਦੇ ਸ਼ੁਭ ਦਿਹਾੜੇ ਤੇ ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵਲੋਂ ਗੁਰਦੁਆਰਾ ਸਾਹਿਬ ਕੈਨਿੰਗਵੇਲ, ਪਰਥ ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਪੰਜਾਬੀ ਨਾਵਲ, ਕਹਾਣੀਆਂ, ਕਾਵਿ ਸੰਗ੍ਰਹਿ, ਬੌਧਿਕ ਅਤੇ ਧਾਰਮਿਕ ਪੁਸਤਕਾਂ ਉਪਲੱਬਧ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਪੰਜਾਬੀ ਦੇ ਕੈਦੇ, ਰੰਗਲੀ ਸਲੇਟ, ਬਾਲ ਕਹਾਣੀਆਂ, ਪੰਜਾਬੀ ਕੌਮਿਕਸ ਕਹਾਣੀਆਂ ਅਤੇ ਗੁਰਮੁਖੀ ਲਿਪੀ ਦੇ ਚਾਰਟ ਵੀ ਮੁਹੱਈਆ ਕਰਵਾਏ ਗਏ।

ਜ਼ਿਕਰਯੋਗ ਹੈ ਕਿ ਪੰਜਾਬੀ ਸੱਥ ਪਰਥ ਐਸੋਸੀਏਸ਼ਨ ਪਿਛਲੇ ਕਈ ਸਾਲਾਂ ਤੋਂ ਪਰਥ ਵਿਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰ ਰਹੀ ਹੈ ਜਿਸ ਤਹਿਤ ਪੰਜਾਬੀ ਪਾਠਕਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਂਦੇ ਹਨ। ਲਗਪਗ ਪਿਛਲੇ ਪੰਜ ਸਾਲਾਂ ਦੌਰਾਨ ਸੱਥ ਵਲੋਂ ਲਗਾਈਆਂ ਗਈਆਂ ਅਨੇਕਾਂ ਪੁਸਤਕ ਪ੍ਰਦਰਸ਼ਨੀਆਂ ਦੀ ਬਦੌਲਤ ਪਰਥ ਵਿਚ ਪੰਜਾਬੀ ਪਾਠਕਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ।

ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਪ੍ਰਤੀ ਸੁਚੇਤ ਹੋ ਰਹੇ ਹਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕੈਲੇ, ਸਤਿੰਦਰ ਸਿੰਘ ਸਮਰਾ, ਪੰਜਾਬੀ ਸੱਥ ਪਰਥ ਦੀ ਸਰਪ੍ਰਸਤ ਬੀਬੀ ਸੁਖਵੰਤ ਕੌਰ ਪੰਨੂੰ, ਸੰਚਾਲਕ ਹਰਲਾਲ ਸਿੰਘ, ਜਤਿੰਦਰ ਸਿੰਘ ਭੰਗੂ, ਰਵਿੰਦਰ ਸਿੰਘ,ਹਰਮਨ ਧਾਲੀਵਾਲ, ਗੁਰਦੀਪ ਸਿੰਘ, ਗੁਰਮੀਤ ਸਿੰਘ ਅਤੇ ਮਨਦੀਪ ਸਿੰਘ, ਗੁਰਦਿਆਲ ਸਿੰਘ ਉੱਪਲ ਅਤੇ ਹੋਰ ਮੈਂਬਰ ਸ਼ਾਮਲ ਸਨ