ਲਰਕਾਨਾ (ਆਈਏਐੱਨਐੱਸ) : ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹਿੰਦੂ ਵਿਦਿਆਰਥਣ ਨਮ੍ਤਾ ਕੁਮਾਰੀ ਦੀ ਮੌਤ ਦੇ ਮਾਮਲੇ 'ਚ ਨਿਆਇਕ ਜਾਂਚ ਸ਼ੁਰੂ ਹੋ ਗਈ ਹੈ। ਸੂਬਾ ਸਰਕਾਰ ਦੀ ਅਪੀਲ 'ਤੇ ਹਾਈ ਕੋਰਟ ਨੇ ਨਿਆਇਕ ਜਾਂਚ ਦੀ ਪ੍ਰਵਾਨਗੀ ਦਿੱਤੀ ਸੀ। ਨਿਆਇਕ ਕਮੇਟੀ ਨੇ ਨਮ੍ਤਾ ਨਾਲ ਪੜ੍ਹਨ ਵਾਲੇ ਵਿਦਿਆਰਥੀਆਂ, ਹੋਸਟਲ ਵਾਰਡਨ ਤੋਂ ਇਲਾਵਾ ਮਾਮਲੇ ਨਾਲ ਸਬੰਧਿਤ ਹੋਰ ਸਾਰੇ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਨਮਰਤਾ ਦੇ ਭਰਾ ਤੇ ਪਿਤਾ ਨੂੰ ਵੀ ਸੰਮਨ ਜਾਰੀ ਕੀਤਾ ਗਿਆ ਹੈ।

ਸ਼ਹੀਦ ਮੁਹਤਰਮਾ ਬੇਨਜ਼ੀਰ ਭੁੱਟੋ ਮੈਡੀਕਲ ਯੂਨੀਵਰਸਿਟੀ ਤਹਿਤ ਆਉਣ ਵਾਲੇ ਬੀਬੀ ਆਸਿਫ਼ਾ ਡੈਂਟਲ ਕਾਲਜ ਤੋਂ ਪੜ੍ਹਾਈ ਕਰ ਰਹੀ ਨਮ੍ਤਾ 16 ਸਤੰਬਰ ਨੂੰ ਹੋਸਟਲ ਦੇ ਕਮਰੇ ਵਿਚ ਮਿ੍ਤ ਮਿਲੀ ਸੀ। ਯੂਨੀਵਰਸਿਟੀ ਇਸ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ। ਪੋਸਟਮਾਰਟਮ ਦੀ ਮੁੱਢਲੀ ਰਿਪੋਰਟ ਵੀ ਇਸ ਨੂੰ ਖ਼ੁਦਕੁਸ਼ੀ ਦੱਸ ਰਹੀ ਹੈ ਪਰ ਨਮ੍ਤਾ ਨੇ ਭਰਾ ਦਾ ਕਹਿਣਾ ਹੈ ਕਿ ਉਸ ਦੀ ਹੱਤਿਆ ਹੋਈ ਸੀ। ਪੁਲਿਸ ਨੇ ਇਸ ਸਬੰਧੀ ਉਸ ਨਾਲ ਪੜ੍ਹਨ ਵਾਲੇ ਦੋ ਲੋਕਾਂ ਨੂੰ ਗਿ੍ਫ਼ਤਾਰ ਵੀ ਕੀਤਾ ਹੈ। ਇਨ੍ਹਾਂ ਵਿਚ ਇਕ ਮੇਹਰਾਨ ਅਬਰੂ ਦਾ ਕਹਿਣਾ ਹੈ ਕਿ ਨਮ੍ਤਾ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਸੀ। ਕਈ ਲੋਕ ਇਸ ਨੂੰ ਜ਼ਬਰਦਸਤੀ ਧਰਮ ਤਬਦੀਲੀ ਦਾ ਮਾਮਲਾ ਵੀ ਦੱਸ ਰਹੇ ਹਨ।