ਸੰਦੀਪ ਸਿੰਘ ਧੰਜੂ, ਸਰੀ : ਬਿ੍ਟਿਸ਼ ਕੋਲੰਬੀਆ ਦੇ ਸ਼ਹਿਰ ਕਾਮਲੂਪਸ 'ਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਨੂੰ ਉਹ ਆਪਣੇ ਤਿੰਨ ਦੋਸਤਾਂ ਨਾਲ ਥਾਂਪਸਨ ਨਦੀ 'ਚ ਤੈਰਾਕੀ ਕਰਨ ਲਈ ਗਿਆ ਅਤੇ ਉਥੇ ਡੁੱਬ ਗਿਆ। ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਐਮਰਜੈਂਸੀ ਬਚਾਅ ਦਸਤਾ ਵੀ ਉਸ ਨੂੰ ਲੱਭਦਾ ਰਿਹਾ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ।ਪੁਲਿਸ ਕਿਸ਼ਤੀਆਂ ਅਤੇ ਡਰੋਨ ਦੀ ਸਹਾਇਤਾ ਨਾਲ ਉਸ ਨੂੰ ਲੱਭਦੀ ਰਹੀ ਅਤੇ ਉਸ ਦੀ ਲਾਸ਼ ਹੀ ਮਿਲੀ। ਮਿ੍ਤਕ ਦੀ ਫਿਲਹਾਲ ਪਛਾਣ ਸਾਂਝੀ ਨਹੀਂ ਕੀਤੀ ਗਈ। ਪੁਲਿਸ ਨੇ ਇਸ ਹਾਦਸੇ ਪਿੱਛੇ ਕੋਈ ਸਾਜ਼ਿਸ਼ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਮਿ੍ਤਕ ਦੀ ਮੌਤ ਫੋਟੋ ਖਿੱਚਣ ਸਮੇਂ ਪੈਰ ਤਿਲਕਣ ਕਾਰਨ ਹੋਈ ਜਾਪਦੀ ਹੈ ।ਮਿ੍ਤਕ ਥਾਂਪਸਨ ਯੂਨੀਵਰਸਿਟੀ ਦਾ ਵਿਦਿਆਰਥੀ ਸੀ।