ਸਿਓਲ : ਉੱਤਰੀ ਕੋਰੀਆ ਨੇ ਵੀਰਵਾਰ ਨੂੰ ਕਿਹਾ ਕਿ ਪਣਡੁੱਬੀ ਤੋਂ ਦਾਗੀ ਜਾਣ ਵਾਲੀ ਬੈਲਿਸਟਿਕ ਮਿਜ਼ਾਈਲ ਪੁਕਗੁਕਸੋਂਗ-3 ਦਾ ਪ੍ਰੀਖਣ ਸਫਲ ਰਿਹਾ ਹੈ। ਉੱਤਰੀ ਕੋਰੀਆ ਨੇ ਇਸ ਨੂੰ ਸ਼ਾਨਦਾਰ ਪ੍ਰਾਪਤੀ ਦੱਸਿਆ ਹੈ। ਉੱਤਰੀ ਕੋਰੀਆ ਨੇ ਇਹ ਪ੍ਰੀਖਣ ਅਜਿਹੇ ਸਮੇਂ ਕੀਤਾ ਜਦੋਂ ਇਸੇ ਹਫ਼ਤੇ ਅਮਰੀਕਾ ਨਾਲ ਉਸ ਦੀ ਗੱਲਬਾਤ ਸ਼ੁਰੂ ਹੋਣ ਵਾਲੀ ਹੈ। ਦੱਖਣੀ ਕੋਰੀਆ ਦੀ ਫ਼ੌਜ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਉੱਤਰੀ ਕੋਰੀਆ ਦੇ ਪੂਰਬੀ ਤਟ ਤੋਂ ਸਮੁੰਦਰ ਵੱਲੋਂ ਇਕ ਮਿਜ਼ਾਈਲ ਦਾਗੀ ਗਈ ਹੈ।