-
ਦੁਬਈ 'ਚ ਭਾਰਤੀ ਲੜਕੀ ਦਾ ਮਦਦਗਾਰ ਬਣਿਆ ਪਾਕਿਸਤਾਨੀ ਡਰਾਈਵਰ
ਯੂਏਈ ਦੇ ਦੁਬਈ ਸ਼ਹਿਰ 'ਚ ਪਾਕਿਸਤਾਨੀ ਡਰਾਈਵਰ ਨੇ ਆਪਣੀ ਟੈਕਸੀ 'ਚ ਰਹਿ ਗਿਆ ਭਾਰਤੀ ਲੜਕੀ ਦਾ ਪਰਸ ਵਾਪਸ ਕਰ ਕੇ ਇਮਾਨਦਾਰੀ ਦਾ ਸਬੂਤ ਦਿੱਤਾ। ਬਰਤਾਨੀਆ 'ਚ ਰਹਿ ਕੇ ਪੜ੍ਹਾਈ ਕਰਨ ਵਾਲੇ ਰਸ਼ੇਲ ਰੋਜ਼ ਪਰਿਵਾਰ ਦੇ ਨਾਲ ਸਰਦੀ ਦੀਆਂ ਛੁੱਟੀਆਂ ਮਨਾਉਣ ਦੁਬਈ ਆਈ ਸੀ।
World2 years ago -
ਚੀਨ ਦੀ ਪੁਲਿਸ ਨੇ ਅਗਵਾਕਾਰ ਕੀਤਾ ਢੇਰ, ਤਿੰਨ ਵਿਅਕਤੀਆਂ ਨੂੰ ਬਣਾਇਆ ਸੀ ਬੰਧਕ
ਚੀਨ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਇਕ ਅਗਵਾਕਾਰ ਨੂੰ ਗੋਲ਼ੀ ਮਾਰ ਕੇ ਮਾਰ ਦਿੱਤਾ ਜਿਸ ਨੇ ਤਿੰਨ ਲੋਕਾਂ ਨੂੰ ਬੰਧਕ ਬਣਾਇਆ ਹੋਇਆ ਸੀ। ਇਹ ਘਟਨਾ ਉੱਤਰੀ ਮੰਗੋਲੀਆ ਖੇਤਰ ਦੇ ਹੋਹੋਟ ਇਲਾਕੇ ਵਿਚ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਵਾਪਰੀ।
World2 years ago -
ਅਫ਼ਗਾਨਿਸਤਾਨ 'ਚ ਫਿਰ ਗਿਣੇ ਜਾਣਗੇ ਰਾਸ਼ਟਰਪਤੀ ਚੋਣ 'ਚ ਪਏ ਵੋਟ
ਰਾਸ਼ਟਰਪਤੀ ਚੋਣ ਵਿਚ ਬੇਨਿਯਮੀਆਂ ਦੇ ਦੋਸ਼ਾਂ ਵਿਚਕਾਰ ਅਫ਼ਗਾਨਿਸਤਾਨ ਦੇ ਆਈਈਸੀਸੀ ਨੇ ਵੱਡਾ ਫ਼ੈਸਲਾ ਲਿਆ ਹੈ। ਕਮਿਸ਼ਨ 18 ਸੂਬਿਆਂ ਦੇ 1,645 ਪੋਲਿੰਗ ਕੇਂਦਰਾਂ ਵਿਚ ਰਾਸ਼ਟਰਪਤੀ ਚੋਣ ਦੌਰਾਨ ਪਾਈਆਂ ਗਈਆਂ ਵੋਟਾਂ ਨੂੰ ਫਿਰ ਗਿਣੇਗਾ।
World2 years ago -
ਵੀਅਤਨਾਮ 'ਚ ਤਿੰਨ ਪੁਲਿਸ ਜਵਾਨਾਂ ਸਣੇ 4 ਦੀ ਮੌਤ
ਵੀਅਤਨਾਮ 'ਚ ਫ਼ੌਜ ਦੇ ਹਨੋਈ ਹਵਾਈ ਅੱਡੇ ਨੇੜੇ ਜ਼ਮੀਨ ਦੇ ਝਗੜੇ ਕਾਰਨ ਹੋਈ ਲੜਾਈ ਵਿਚ ਪੁਲਿਸ ਦੇ ਤਿੰਨ ਜਵਾਨ ਤੇ ਇਕ ਪੇਂਡੂ ਦੀ ਮੌਤ ਹੋ ਗਈ। ਇਸ ਇਲਾਕੇ ਵਿਚ ਬਣ ਰਹੀ ਇਮਾਰਤ ਨੂੰ ਲੈ ਕੇ ਸਥਾਨਕ ਲੋਕਾਂ ਤੇ ਸਰਕਾਰ ਵਿਚਕਾਰ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।
World2 years ago -
ਪਹਿਲੀ ਵਾਰ ਵਿਦੇਸ਼ ਗਏ ਭਾਰਤੀ ਕਾਰੋਬਾਰੀ ਦੀ ਦੁਬਈ 'ਚ ਹਾਰਟ ਅਟੈਕ ਨਾਲ ਮੌਤ
ਸੰਯੁਕਤ ਅਰਬ ਅਮੀਰਾਤ ਦੇ ਦੁਬਈ ਸ਼ਹਿਰ ਘੁੰਮਣ ਗਏ ਭਾਰਤੀ ਕਾਰੋਬਾਰੀ ਨੇਮ ਚੰਦ ਜੈਨ ਦੀ ਐਤਵਾਰ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ। ਮੂਲ ਰੂਪ 'ਚ ਪੰਜਾਬ ਦੇ ਰਹਿਣ ਵਾਲੇ ਜੈਨ 18 ਲੋਕਾਂ ਨਾਲ ਪਹਿਲੀ ਵਾਰ ਭਾਰਤ ਤੋਂ ਬਾਹਰ ਘੁੰਮਣ ਗਏ ਸਨ।
World2 years ago -
ਹਾਲੀਵੁੱਡ ਸਟਾਰ ਕ੍ਰਿਸ ਹੈਮਸਵਰਥ ਨੇ ਜੰਗਲਾਂ ਦੀ ਅੱਗ ਲਈ 10 ਲੱਖ ਡਾਲਰ ਦਿੱਤੇ
ਹਾਲੀਵੁੱਡ ਸਟਾਰ ਕ੍ਰਿਸ ਹੈਮਸਵਰਥ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਲਈ ਸਹਾਇਤਾ ਵਜੋਂ 10 ਲੱਖ ਅਮਰੀਕੀ ਡਾਲਰ ਦੇ ਰਹੇ ਹਨ।
World2 years ago -
ਵਾਲਮਾਰਟ ਸਟੋਰ 'ਚ ਫਾਇਰਿੰਗ ਨਾਲ ਇਕ ਦੀ ਮੌਤ, ਇਕ ਜ਼ਖ਼ਮੀ
ਨਿਊ ਓਰਲੀਨਜ਼ ਦੇ ਵਾਲਮਾਰਟ ਸਟੋਰ 'ਚ ਸੋਮਵਾਰ ਸ਼ਾਮ ਹੋਈ ਫਾਇਰਿੰਗ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਔਰਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਪੁਲਿਸ ਅਨੁਸਾਰ ਉਸ ਨੇ ਇਸ ਗੋਲ਼ੀਬਾਰੀ ਸਬੰਧੀ ਇਕ ਵਿਅਕਤੀ ਨੂੰ ਪੁੱਛਗਿੱਛ ਲਈ ਕਾਬੂ ਕੀਤਾ ਹੈ ...
World2 years ago -
ਅਮਰੀਕਾ ਨੇ ਈਰਾਨੀ ਮੂਲ ਦੇ ਆਪਣੇ ਨਾਗਰਿਕਾਂ ਨੂੰ ਸਰਹੱਦ 'ਤੇ ਰੋਕਿਆ
ਅਮਰੀਕਾ ਵਿਚ ਵਸੇ ਈਰਾਨੀ ਮੂਲ ਦੇ ਨਾਗਰਿਕਾਂ ਨੂੰ ਵੀ ਬਦਲੇ ਹਾਲਾਤ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਕੈਨੇਡਾ ਦੀ ਯਾਤਰਾ ਤੋਂ ਪਰਤਣ ਵਾਲੇ ਦਰਜਨਾਂ ਈਰਾਨੀ-ਅਮਰੀਕੀ ਨਾਗਰਿਕਾਂ ਨੂੰ ਹਫ਼ਤੇ ਦੇ ਅਖੀਰ ਵਿਚ ਸਰਹੱਦ 'ਤੇ ਕਈ ਘੰਟਿਆਂ ਤਕ ਰੋਕ ਕੇ ਰੱਖਿਆ ਗਿਆ।
World2 years ago -
ਚਾਕੂ ਨਾਲ ਹਮਲਾ ਕਰਨ ਵਾਲਾ ਜਰਮਨ ਪੁਲਿਸ ਵੱਲੋਂ ਢੇਰ
ਪੱਛਮੀ ਜਰਮਨੀ ਦੀ ਪੁਲਿਸ ਨੇ ਇਕ 37 ਸਾਲਾ ਵਿਅਕਤੀ ਨੂੰ ਗੋਲ਼ੀ ਮਾਰ ਕੇ ਮਾਰ ਦਿੱਤਾ ਜੋਕਿ ਚਾਕੂਨੁਮਾ ਚੀਜ਼ ਲੈ ਕੇ ਉਨ੍ਹਾਂ ਵੱਲ ਵੱਧ ਰਿਹਾ ਸੀ। ਜਰਮਨ ਨਿਊਜ਼ ਏਜੰਸੀ ਡੀਪੀਏ ਮੁਤਾਬਿਕ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਅੱਤਵਾਦੀ ਹਮਲਾ ਤਾਂ ਨਹੀਂ ਸੀ।
World2 years ago -
ਫਿਲਪੀਨ, ਇਰਾਕ ਤੇ ਈਰਾਨ 'ਚੋਂ ਕੱਢੇਗਾ ਆਪਣੇ ਕਾਮੇ
ਫਿਲਪੀਨ ਦੇ ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਨੇ ਮੱਧ ਪੂਰਬ ਵਿਚ ਵੱਧ ਰਹੇ ਤਣਾਅ ਨੂੰ ਮੁੱਖ ਰੱਖਦਿਆਂ ਆਪਣੀ ਫ਼ੌਜ ਨੂੰ ਆਦੇਸ਼ ਦਿੱਤੇ ਹਨ ਕਿ ਉਹ ਇਰਾਕ ਤੇ ਈਰਾਨ ਵਿਚੋਂ ਫਿਲਪੀਨ ਦੇ ਕਾਮਿਆਂ ਨੂੰ ਕੱਢਣ ਲਈ ਆਪਣੇ ਹਵਾਈ ਅਤੇ ਸਮੁੰਦਰੀ ਜਹਾਜ਼ ਤਿਆਰ ਰੱਖੇ।
World2 years ago -
ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਦੋ ਆਸਟ੍ਰੇਲੀਅਨ ਨਾਗਰਿਕਾਂ ਨੂੰ ਸਜ਼ਾ
ਇੰਡੋਨੇਸ਼ੀਆ ਦੇ ਸੈਲਾਨੀ ਕੇਂਦਰ ਬਾਲੀ ਟਾਪੂ ਦੀ ਇਕ ਅਦਾਲਤ ਨੇ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਦੋ ਆਸਟ੍ਰੇਲੀਆਈ ਨਾਗਰਿਕਾਂ ਨੂੰ ਨੌਂ ਅਤੇ 12 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਦੋਵਾਂ ਤੋਂ ਕੋਕੀਨ ਬਰਾਮਦ ਹੋਈ ਸੀ।
World2 years ago -
ਪੈਨਸਿਲਵੇਨੀਆ ਦੇ ਟੰਪਾਈਕ ਵਿਚ ਬੱਸ ਹਾਦਸੇ 'ਚ ਪੰਜ ਦੀ ਮੌਤ, 60 ਜ਼ਖ਼ਮੀ
ਪੈਨਸਿਲਵੇਨੀਆ ਦੇ ਟੰਪਾਈਕ ਵਿਚ ਇਕ ਬੱਸ ਦੇ ਸੰਤੁਲਨ ਗੁਆ ਕੇ ਖੱਡ 'ਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 60 ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
World2 years ago -
ਅਮਰੀਕਾ-ਈਰਾਨ ਤਣਾਅ ਵਧਿਆ ਤਾਂ ਬਰਾਮਦ ਹੋਏਗੀ ਪ੍ਰਭਾਵਿਤ
ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਹੋਰ ਵਧਿਆ ਤਾਂ ਪਹਿਲੇ ਤੋਂ ਹੀ ਹੌਲੀ ਚਾਲ ਚੱਲ ਰਹੀ ਬਰਾਮਦ ਹੋਰ ਪ੍ਰਭਾਵਿਤ ਹੋ ਸਕਦੀ ਹੈ। ਬਰਾਮਦ ਸੰਗਠਨਾਂ ਦੀ ਚੋਟੀ ਦੀ ਸੰਸਥਾ ਫਿਯੋ ਦਾ ਮੰਨਣਾ ਹੈ ਕਿ ਇਨ੍ਹਾਂ ਦੋਵਾਂ ਦੇਸ਼ਾਂ ਦਾ ਤਣਾਅ ਫਾਰਸ ਦੀ ਖਾੜੀ ਦੇ ਦੇਸ਼ਾਂ ਨੂੰ ਹੋਣ ਵਾਲੀ ਬਰਾਮਦ 'ਤੇ ...
World2 years ago -
ਲੀਬੀਆ 'ਚ ਇਕ ਫ਼ੌਜੀ ਸਕੂਲ 'ਤੇ ਹਵਾਈ ਹਮਲੇ ਵਿਚ 30 ਦੀ ਮੌਤ, ਦਰਜਨਾਂ ਲੋਕ ਜ਼ਖ਼ਮੀ
ਜੰਗ ਪ੍ਰਭਾਵਿਤ ਲੀਬੀਆ ਦੀ ਰਾਜਧਾਨੀ ਤਿ੍ਪੋਲੀ 'ਚ ਇਕ ਫ਼ੌਜੀ ਸਕੂਲ 'ਤੇ ਹਵਾਈ ਹਮਲੇ ਵਿਚ 30 ਕੈਡੇਟ ਦੀ ਮੌਤ ਹੋ ਗਈ। ਦਰਜਨਾਂ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਦੇਸ਼ ਦੇ ਸਿਹਤ ਮੰਤਰੀ ਨੇ ਲੋਕਾਂ ਤੋਂ ਹਸਪਤਾਲ ਜਾ ਕੇ ਖ਼ੂਨਦਾਨ ਦੀ ਅਪੀਲ ਕੀਤੀ ਹੈ ਤਾਂਕਿ ਜ਼ਖ਼ਮੀਆਂ ਦੀ ਮਦਦ ਕੀਤੀ ਜਾ ਸਕ...
World2 years ago -
ਬਰਕੀਨੋ ਫਾਸੋ 'ਚ ਬੰਬ ਧਮਾਕਾ, ਸੱਤ ਬੱਚਿਆਂ ਸਣੇ 14 ਦੀ ਮੌਤ
ਉੱਤਰੀ-ਪੱਛਮੀ ਬਰਕੀਨਾ ਫਾਸੋ ਵਿਚ ਸੜਕ ਕਿਨਾਰੇ ਹੋਏ ਇਕ ਬੰਬ ਧਮਾਕੇ ਵਿਚ ਸੱਤ ਬੱਚਿਆਂ ਅਤੇ ਚਾਰ ਔਰਤਾਂ ਸਣੇ 14 ਲੋਕਾਂ ਦੀ ਮੌਤ ਹੋ ਗਈ ਜਦਕਿ 19 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਕਾਫ਼ੀ ਨਾਜ਼ੁਕ ਹੈ।
World2 years ago -
ਨੇਪਾਲ 'ਚ ਸੋਨੇ ਦੀ ਸਮੱਗਲਿੰਗ ਦੇ ਦੋਸ਼ 'ਚ ਦੋ ਭਾਰਤੀ ਗਿ੍ਫ਼ਤਾਰ
ਨੇਪਾਲ ਦੇ ਤਿ੍ਭੁਵਨ ਕੌਮਾਂਤਰੀ ਹਵਾਈ ਅੱਡੇ ਤੋਂ ਸੋਨੇ ਦੀ ਸਮੱਗਲਿੰਗ ਦੇ ਦੋਸ਼ 'ਚ ਦੋ ਭਾਰਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਦੋ ਵੱਖ-ਵੱਖ ਉਡਾਣਾਂ ਰਾਹੀਂ ਪੁੱਜੇ ਮੁਹੰਮਦ ਕਾਸ਼ਿਫ ਅਤੇ ਮੁਹੰਮਦ ਮੁਸ਼ਰਾਫੀਨ ਨੂੰ ਵੀਰਵਾਰ ਨੂੰ ਹਵਾਈ ਅੱਡੇ ਤੋਂ ਗਿ੍ਫ਼ਤਾਰ ਕੀਤਾ ਗਿਆ।
World2 years ago -
ਜਕਾਰਤਾ 'ਚ ਹੜ੍ਹ ਕਾਰਨ ਲਾਪਤਾ ਹੋਏ ਲੋਕਾਂ ਦੀ ਭਾਲ ਸ਼ੁਰੂ, ਹੁਣ ਤਕ 43 ਦੀ ਮੌਤ
ਇੰਡੋਨੇਸ਼ੀਆ ਦੇ ਰਾਹਤ ਕਾਮਿਆਂ ਨੇ ਹੜ੍ਹ ਕਾਰਨ ਲਾਪਤਾ ਲੋਕਾਂ ਦੀ ਸ਼ੁੱਕਰਵਾਰ ਨੂੰ ਵੱਡੇ ਪੱਧਰ 'ਤੇ ਭਾਲ ਸ਼ੁਰੂ ਕਰ ਦਿੱਤੀ। ਭਾਰੀ ਬਾਰਿਸ਼ ਕਾਰਨ ਆਏ ਹੜ੍ਹ ਤੇ ਢਿੱਗਾਂ ਡਿੱਗਣ ਕਾਰਨ ਹੁਣ ਤਕ 43 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦਰਜਨਾਂ ਲੋਕ ਅਜੇ ਵੀ ਲਾਪਤਾ ਹਨ।
World2 years ago -
ਹਵਾਈ ਫ਼ੌਜ ਦਾ ਜਹਾਜ਼ ਪਹਾੜੀ ਇਲਾਕੇ ਹੈਪੂਥੇਲ 'ਚ ਹਾਦਸੇ ਦਾ ਸ਼ਿਕਾਰ ਹੋਇਆ, ਚਾਰ ਦੀ ਮੌਤ
ਚੀਨ ਦਾ ਬਣਿਆ ਏਅਰ ਫੋਰਸ ਫਿਕਸਡ ਵਿੰਗ ਵਾਈ-12 ਜਹਾਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 9.15 ਵਜੇ ਪੂਰਬੀ ਤੱਟ ਵੱਲ ਜਾ ਰਿਹਾ ਸੀ ਕਿ ਕੋਲੰਬੋ ਤੋਂ 200 ਕਿਲੋਮੀਟਰ ਦੂਰ ਹੈਪੂਥੇਲ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਿਆ।
World2 years ago -
ਦੋ ਮਹੀਨਿਆਂ 'ਚ 445 ਬੰਗਲਾਦੇਸ਼ੀ ਵਾਪਸ ਭੇਜੇ
ਸਾਲ 2019 ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਦਾਖ਼ਲ ਹੋਏ 1,000 ਬੰਗਲਾਦੇਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ। ਇਨ੍ਹਾਂ ਵਿਚੋਂ ਨਵੰਬਰ ਅਤੇ ਦਸੰਬਰ ਮਹੀਨਿਆਂ ਵਿਚ 445 ਲੋਕਾਂ ਨੂੰ ਬੰਗਲਾਦੇਸ਼ ਵਾਪਸ ਭੇਜ ਦਿੱਤਾ ਗਿਆ ਹੈ।
World2 years ago -
ਨੇਤਨਯਾਹੂ ਭਿ੍ਸ਼ਟਾਚਾਰ ਮਾਮਲੇ 'ਤੇ ਸੰਸਦ ਨੂੰ ਕਰਨਗੇ ਅਪੀਲ
ਸਭ ਤੋਂ ਲੰਬੇ ਸਮੇਂ ਤਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਰਹਿਣ ਵਾਲੇ 70 ਸਾਲਾ ਨੇਤਨਯਾਹੂ ਨੇ ਬੁੱਧਵਾਰ ਨੂੰ ਇਥੇ ਕਿਹਾ ਕਿ ਮੈਂ ਨੇਸੈਟ ਦੇ ਸਪੀਕਰ ਨੂੰ ਅਪੀਲ ਕਰਾਂਗਾ। ਇਸ ਤਰ੍ਹਾਂ ਦੀ ਅਪੀਲ ਕਾਨੂੰਨ ਤਹਿਤ ਕੀਤੀ ਜਾਏਗੀ। ਇਸ ਦਾ ਮਕਸਦ ਇਜ਼ਰਾਈਲ ਦੇ ਭਵਿੱਖ ਲਈ ਸੇਵਾ ਕਰਦੇ ਰਹਿਣਾ ਹੈ।
World2 years ago