ਬੀਜਿੰਗ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਨਾਗਰਿਕਾਂ ਨੂੰ ਕਮਿਊਨਿਸਟ ਸ਼ਾਸਨ ਦੀ ਵਰ੍ਹੇਗੰਢ 'ਤੇ ਵਧਾਈ ਦਿੰਦਿਆਂ ਕਿਹਾ ਕਿ ਚੀਨ ਨਾਲ ਦੋਸਤੀ ਨੂੰ ਭਾਰਤ ਕਾਫ਼ੀ ਅਹਿਮੀਅਤ ਦਿੰਦਾ ਹੈ। ਇੱਥੇ ਭਾਰਤੀ ਦੂਤਘਰ ਵੱਲੋਂ ਮੰਗਲਵਾਰ ਨੂੰ ਜਾਰੀ ਬਿਆਨ ਮੁਤਾਬਕ, ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ 'ਤੇ ਮੋਦੀ ਨੇ ਲਿਖਿਆ, 'ਚੀਨ ਨਾਲ ਆਪਣੀ ਦੋਸਤੀ ਨੂੰ ਭਾਰਤ ਕਾਫ਼ੀ ਅਹਿਮੀਅਤ ਦਿੰਦਾ ਹੈ। ਅਸੀਂ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੇ ਆਪਸੀ ਫਾਇਦੇ ਲਈ ਸਿਆਸੀ ਤੇ ਵਪਾਰਕ ਸਬੰਧਾਂ ਨੂੰ ਅੱਗੇ ਵਧਾਉਣ ਲਈ ਤਤਪਰ ਹਾਂ।' ਮੋਦੀ ਨੇ ਚੀਨ ਦੇ ਹਰਮਨਪਿਆਰੇ ਸੋਸ਼ਲ ਮੀਡੀਆ ਵੀਬੋ 'ਤੇ ਅਕਾਊਂਟ ਸਾਲ 2015 'ਚ ਬੀਜਿੰਗ ਯਾਤਰਾ ਦੌਰਾਨ ਬਣਾਇਆ ਸੀ।