ਟੋਕੀਓ (ਰਾਇਟਰ) : ਜਾਪਾਨ ਦੀ ਕੰਪਨੀ ਟੋਕੀਓ ਇਲੈਕਟਿ੍ਕ ਪਾਵਰ ਫੁਕੁਸ਼ੀਮਾ ਪਰਮਾਣੂ ਪਲਾਂਟ 'ਚੋਂ ਨਿਕਲੇ ਰੇਡੀਓ ਐਕਟਿਵ ਪਾਣੀ ਨੂੰ ਪ੍ਰਸ਼ਾਂਤ ਮਹਾਸਾਗਰ 'ਚ ਰੋੜ੍ਹ ਸਕਦੀ ਹੈ। ਜਾਪਾਨ ਦੇ ਵਾਤਾਵਰਨ ਮੰਤਰੀ ਯੋਸ਼ਿਏਕੀ ਹਰਾਦਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਰਚ, 2011 'ਚ ਭੂਚਾਲ ਤੋਂ ਬਾਅਦ ਆਈ ਸੁਨਾਮੀ ਨਾਲ ਫੁਕੁਸ਼ੀਮਾ ਦੇਈਚੀ ਸਥਿਤ ਪਰਮਾਣੂ ਪਲਾਂਟ ਤਬਾਹ ਹੋ ਗਿਆ ਸੀ। 1986 'ਚ ਯੂਕ੍ਰੇਨ ਦੇ ਚੇਰਨੋਬਿਲ ਪਰਮਾਣੂ ਪਲਾਂਟ 'ਚ ਹੋਏ ਹਾਦਸੇ ਮਗਰੋਂ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਪਰਮਾਣੂ ਹਾਦਸਾ ਸੀ।

ਫੁਕੁਸ਼ੀਮਾ ਹਾਦਸੇ ਤੋਂ ਬਾਅਦ ਇਸ ਪਲਾਂਟ ਦਾ ਸੰਚਾਲਣ ਕਰਨ ਵਾਲੀ ਟੋਕੀਓ ਇਲੈਕਟਿ੍ਕ ਪਾਵਰ ਨੇ ਪਲਾਂਟ ਦੇ ਕੂਿਲੰਗ ਪਾਈਪਾਂ 'ਚ ਮੌਜੂਦ 10 ਲੱਖ ਟਨ ਦੂਸ਼ਿਤ ਪਾਣੀ ਟੈਂਕਾਂ 'ਚ ਇਕੱਠਾ ਕੀਤਾ ਸੀ। ਹੁਣ ਕੰਪਨੀ ਦਾ ਕਹਿਣਾ ਹੈ ਕਿ ਉਸ ਕੋਲ ਇਸ ਪਾਣੀ ਨੂੰ ਰੱਖਣ ਦੀ ਜਗ੍ਹਾ ਨਹੀਂ ਹੈ। ਜਾਪਾਨ ਸਰਕਾਰ ਇਸ ਮਸਲੇ 'ਤੇ ਆਖ਼ਰੀ ਫ਼ੈਸਲਾ ਲੈਣ ਤੋਂ ਪਹਿਲਾਂ ਮਾਹਿਰਾਂ ਦੀ ਰਿਪੋਰਟ ਦੀ ਉਡੀਕ ਕਰ ਰਹੀ ਹੈ। ਇਸ ਦਰਮਿਆਨ ਮੰਗਲਵਾਰ ਨੂੰ ਰਾਜਧਾਨੀ ਟੋਕੀਓ 'ਚ ਹਰਾਦਾ ਨੇ ਪੱਤਰਕਾਰਾਂ ਨੂੰ ਕਿਹਾ, ਪਾਣੀ ਨੂੰ ਸਮੁੰਦਰ 'ਚ ਰੋੜ੍ਹਣਾ ਹੀ ਇੱਕੋ ਇਕ ਬਦਲ ਹੈ। ਸਰਕਾਰ ਇਸ 'ਤੇ ਚਰਚਾ ਕਰੇਗੀ ਪਰ ਮੈਂ ਆਪਣੀ ਰਾਇ ਦੇ ਦਿੱਤੀ ਹੈ। ਉਨ੍ਹਾਂ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਕਿ ਕਿੰਨਾ ਪਾਣੀ ਸਮੁੰਦਰ 'ਚ ਰੋੜਿ੍ਹਆ ਜਾਵੇਗਾ। ਜੇਕਰ ਰੇਡੀਓ ਐਕਟਿਵ ਪਾਣੀ ਸਮੁੰਦਰ 'ਚ ਰੋੜਿ੍ਆ ਜਾਂਦਾ ਹੈ ਤਾਂ ਜਾਪਾਨ ਨੂੰ ਦੱਖਣੀ ਕੋਰੀਆ ਸਮੇਤ ਕਈ ਗੁਆਂਢੀ ਦੇਸ਼ਾਂ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ।

ਕਈ ਪਰਮਾਣੂ ਪਲਾਂਟ ਸਮੁੰਦਰ 'ਚ ਹੀ ਰੋੜ੍ਹਦੇ ਹਨ ਪਾਣੀ

ਤੱਟੀ ਇਲਾਕੇ 'ਚ ਸਥਿਤ ਪਰਮਾਣੂ ਪਲਾਂਟ ਆਮ ਤੌਰ 'ਤੇ ਟਿ੍ਟੀਅਮ ਯੁਕਤ ਪਾਣੀ ਸਮੁੰਦਰ 'ਚ ਹੀ ਰੋੜ੍ਹਦੇ ਹਨ। ਟਿ੍ਟੀਅਮ ਹਾਈਡ੍ਰੋਜਨ ਵਰਗਾ ਹੀ ਹੈ ਜੋ ਕਿ ਹੋਰਨਾਂ ਦੇ ਮੁਕਾਬਲੇ ਘੱਟ ਨੁਕਸਾਨਦਾਇਕ ਹੈ। ਟੋਕੀਓ ਇਲੈਕਟਿ੍ਕ ਨੇ ਪਿਛਲੇ ਸਾਲ ਸਵੀਕਾਰ ਕੀਤਾ ਸੀ ਕਿ ਫੁਕੁਸ਼ੀਮਾ ਦੇ ਪਾਣੀ 'ਚ ਟਿ੍ਟੀਅਮ ਤੋਂ ਇਲਾਵਾ ਵੀ ਕਈ ਹੋਰ ਹਾਨੀਕਾਰਕ ਤੱਤ ਮੌਜੂਦ ਹਨ।