ਦੁਬਈ (ਆਈਏਐੱਨਐੱਸ) : ਨੌਕਰੀ ਲਈ ਸੰਯੁਕਤ ਰਾਸ਼ਟਰ ਅਮੀਰਾਤ ਆਈ ਪੱਛਮੀ ਬੰਗਾਲ ਦੀ ਇਕ ਔਰਤ ਹਸਪਤਾਲ ਦਾ 23 ਲੱਖ (112000 ਦਿਰਹਮ) ਦਾ ਬਿੱਲ ਨਾ ਅਦਾ ਕਰ ਸਕਣ 'ਤੇ ਇਥੇ ਔਰਤ ਇਥੇ ਫਸ ਗਈ ਹੈ। ਉਸ ਨੂੰ ਉਸ ਦੇ ਸਾਥੀਆਂ ਨੇ ਕੁਝ ਦਿਨ ਪਹਿਲਾਂ ਉਦੋਂ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਸੀ ਜਦੋਂ ਉਸ ਨੂੰ ਪੇਟ 'ਚ ਤੇਜ਼ ਦਰਦ ਦੀ ਸ਼ਿਕਾਇਤ ਹੋਈ ਕਿਉਂਕਿ ਉਸ ਨੂੰ ਪਹਿਲਾਂ ਤੋਂ ਸ਼ੂਗਰ ਦੀ ਸਮੱਸਿਆ ਸੀ, ਇਸ ਲਈ ਉਸ ਦੀ ਸਥਿਤੀ ਜ਼ਿਆਦਾ ਖਰਾਬ ਹੋ ਗਈ ਤੇ ਡਾਕਟਰਾਂ ਨੂੰ ਉਸ ਦਾ ਤੁਰੰਤ ਆਪਰੇਸ਼ਨ ਕਰਨਾ ਪਿਆ।

ਗਲਫ ਨਿਊਜ਼ ਦੀ ਇਕ ਰਿਪੋਰਟ ਦੇ ਮੁਤਾਬਕ ਪੱਛਮੀ ਬੰਗਾਲ ਦੀ 27 ਸਾਲਾ ਸੁਤਾਪਾ ਪਾਤਰਾ ਨੇ ਕਿਹਾ ਕਿ ਉਹ ਨਵੰਬਰ 2019 'ਚ ਤਿੰਨ ਮਹੀਨੇ ਦੇ ਵੀਜ਼ੇ 'ਤੇ ਯੂਏਈ ਆਈ ਸੀ। ਉਸ ਨੂੰ ਭਾਰਤ 'ਚ ਇਕ ਏਜੰਟ ਵਲੋਂ ਇਕ ਹੋਟਲ 'ਚ ਸ਼ੈੱਫ ਦੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਜਦੋਂ ਉਹ ਯੂਏਈ ਪੁੱਜੀ ਤਾਂ ਉਸ ਨੂੰ ਕਿਹਾ ਗਿਆ ਕਿ ਇਥੇ ਉਸ ਲਈ ਕੋਈ ਨੌਕਰੀ ਨਹੀਂ ਹੈ। ਉਸ ਨੂੰ ਘਰੇਲੂ ਮਦਦ ਵਜੋਂ ਇਕ ਘਰ 'ਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਪਾਤਰਾ ਨੇ ਦਾਅਵਾ ਕੀਤਾ ਕਿ ਤਿੰਨ ਮਹੀਨੇ ਕੰਮ ਕਰਨ ਦੌਰਾਨ ਉਸ ਨੂੰ ਤਨਖਾਹ ਤਕ ਨਹੀਂ ਦਿੱਤੀ ਗਈ। ਖਾਣਾ ਵੀ ਸਿਰਫ ਦਿਨ ਚ ਇਕ ਵਾਰ ਦਿੱਤਾ ਜਾਂਦਾ ਸੀ। ਪਾਤਰਾ ਦੀ ਦੇਖਭਾਲ ਹੁਣ ਦੁਬਈ 'ਚ ਕੁਝ ਪਰਿਵਾਰਾਂ ਵਲੋਂ ਕੀਤੀ ਜਾ ਰਹੀ ਸੀ ਤੇ ਉਨ੍ਹਾਂ 'ਚੋਂ ਇਕ ਨੇ ਉਸ ਲਈ ਸੰਯੁਕਤ ਅਰਬ ਅਮੀਰਾਤ 'ਚ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ। ਸੁਤਾਪਾ ਨੇ ਕਿਹਾ ਕਿ ਯੂਏਈ 'ਚ ਮਹਾਮਾਰੀ ਕਾਰਨ ਵਰਕ ਪਰਮਿਟ ਲਈ ਦਿੱਤੀ ਗਈ ਉਸ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਗਈ। ਫਰਵਰੀ 'ਚ ਵੀਜ਼ਾ ਮਿਆਦ ਵੀ ਖਤਮ ਹੋ ਗਈ। ਸੁਤਾਪਾ ਨੇ ਕਿਹਾ ਕਿ ਉਹ ਸਿਰ੍ਰਫ਼ ਏਨਾ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਹਸਪਤਾਲ ਦਾ ਬਿੱਲ ਦਾ ਨਿਬੇੜਾ ਹੋ ਜਾਵੇ, ਜਿਸ ਨਾਲ ਉਸ ਦਾ ਭਾਰਤ ਜਾਣ ਦਾ ਰਾਹ ਪੱਧਰਾ ਹੋ ਸਕੇ।

Posted By: Rajnish Kaur