ਦੁਬਈ (ਪੀਟੀਆਈ) : ਯੂਏਈ ਵਿਚ ਕੋਰੋਨਾ ਵਾਇਰਸ ਕਾਰਨ 50 ਸਾਲਾਂ ਭਾਰਤੀ ਅਧਿਆਪਕ ਦੀ ਮੌਤ ਹੋ ਗਈ। ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਆਬੂਧਾਬੀ 'ਚ ਸਨਰਾਈਜ਼ ਸਕੂਲ 'ਚ ਹਿੰਦੀ ਦੇ ਅਧਿਆਪਕ ਅਨਿਲ ਕੁਮਾਰ ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਸੱਤ ਮਈ ਨੂੰ ਟੈਸਟ ਪਿੱਛੋਂ ਉਨ੍ਹਾਂ ਨੂੰ ਕੋਵਿਡ-19 ਤੋਂ ਪ੍ਰਭਾਵਿਤ ਦੱਸਿਆ ਗਿਆ ਸੀ।

ਇਕ ਬਿਆਨ ਵਿਚ ਸਨਰਾਈਜ਼ ਸਕੂਲ ਨੇ ਕਿਹਾ ਹੈ ਕਿ ਸਾਡੇ ਸਕੂਲ ਦੇ ਹਿੰਦੀ ਦੇ ਸੀਨੀਅਰ ਅਧਿਆਪਕ ਅਨਿਲ ਕੁਮਾਰ ਦਾ 24 ਮਈ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਪੂਰਾ ਸਨਰਾਈਜ਼ ਪਰਿਵਾਰ ਡੂੰਘੇ ਸਦਮੇ ਵਿਚ ਹੈ। ਉਨ੍ਹਾਂ ਨੇ ਸਾਲਾਂ ਤਕ ਜੋ ਸੇਵਾ ਕੀਤੀ ਉਸ ਨੂੰ ਦੇਖਦੇ ਹੋਏ ਉਨ੍ਹਾਂ ਦੇ ਦੇਹਾਂਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕੁਮਾਰ ਦੀ ਪਤਨੀ ਰਜਨੀ ਵੀ ਸਨਰਾਈਜ਼ ਸਕੂਲ ਵਿਚ ਗਣਿਤ ਦੀ ਅਧਿਆਪਕਾ ਹੈ। ਉਨ੍ਹਾਂ ਦੇ ਦੋ ਬੱਚੇ ਵੀ ਹਨ।