ਦੁਬਈ (ਪੀਟੀਆਈ) : ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗੂੜ੍ਹੀ ਨੀਂਦ ਆ ਜਾਣ ਨਾਲ ਇਕ ਭਾਰਤੀ ਦੇਸ਼ ਵਾਪਸੀ ਲਈ ਵਿਸ਼ੇਸ਼ ਫਲਾਈਟ 'ਚ ਸਵਾਰ ਨਹੀਂ ਹੋ ਸਕਿਆ। ਇਹ 53 ਸਾਲਾ ਭਾਰਤੀ ਪੀ. ਸ਼ਹਜਨ ਆਬੂਧਾਵੀ 'ਚ ਸਟੋਰ ਕੀਪਰ ਵਜੋਂ ਕੰਮ ਕਰਦਾ ਹੈ। ਉਹ ਅਮੀਰਾਤ ਜੰਬੋ ਜੈੱਟ ਨਾਲ ਤਿਰੁਅਨੰਤਪੁਰਮ ਲਈ ਰਵਾਨਾ ਹੋਣ ਵਾਲਾ ਸੀ। ਇਹ ਜਹਾਜ਼ ਕੇਰਲ ਮੁਸਲਿਮ ਕਲਚਰਲ ਸੈਂਟਰ ਦੁਬਈ ਨੇ ਚਾਰਟਰ ਕੀਤਾ ਸੀ। ਦੇਸ਼ ਵਾਪਸੀ ਲਈ ਇਹ ਪਹਿਲਾ ਜੰਬੋ ਜੈੱਟ ਚਾਰਟਰ ਕੀਤਾ ਗਿਆ ਸੀ।