ਬੋਰਡਿਆਕਸ (ਫਰਾਂਸ) : ਭਾਰਤੀ ਹਵਾਈ ਫ਼ੌਜ ਨੇ ਵੀਰਵਾਰ ਨੂੰ ਇੱਥੇ ਦਾਸੌ ਏਵੀਏਸ਼ਨ ਨਿਰਮਾਣ ਇਕਾਈ 'ਚ ਪਹਿਲਾ ਰਾਫੇਲ ਜੰਗੀ ਜਹਾਜ਼ ਪ੍ਰਾਪਤ ਕਰ ਲਿਆ। ਭਾਰਤੀ ਹਵਾਈ ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਏਅਰ ਮਾਰਸ਼ਲ ਵੀਆਰ ਚੌਧਰੀ ਦੀ ਅਗਵਾਈ 'ਚ ਹਵਾਈ ਫ਼ੌਜ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਜਹਾਜ਼ ਪ੍ਰਰਾਪਤ ਕੀਤਾ। ਏਅਰ ਮਾਰਸ਼ਲ ਚੌਧਰੀ ਨੇ ਕਰੀਬ ਇਕ ਘੰਟੇ ਤਕ ਜਹਾਜ਼ 'ਚ ਉਡਾਣ ਵੀ ਭਰੀ। ਭਾਰਤ ਤੇ ਫਰਾਂਸ ਵਿਚਕਾਰ 60 ਹਜ਼ਾਰ ਕਰੋੜ ਰੁਪਏ ਦੇ ਸੌਦੇ ਤਹਿਤ ਪ੍ਰਰਾਪਤ ਇਸ ਜਹਾਜ਼ ਨੂੰ ਹਾਲੇ ਕਰੀਬ ਸੱਤ ਮਹੀਨੇ ਤਕ ਫਰਾਂਸ 'ਚ ਹੀ ਕਈ ਪ੍ਰਰੀਖਣਾਂ 'ਚੋਂ ਲੰਘਣਾ ਪਵੇਗਾ। ਜਹਾਜ਼ ਨੂੰ ਟੋਲ ਨੰਬਰ ਆਰਬੀ-01 ਦਿੱਤਾ ਗਿਆ ਹੈ ਜੋ ਅਗਲੇ ਹਵਾਈ ਫ਼ੌਜ ਮੁਖੀ ਏਅਰ ਮਾਰਸ਼ਲ ਆਰਕੇਐੱਸ ਭਦੌੜੀਆ ਦੇ ਨਾਂ 'ਤੇ ਹੈ। ਉਨ੍ਹਾਂ ਨੇ ਇਸ ਜਹਾਜ਼ ਸੌਦੇ ਨੂੰ ਆਖ਼ਰੀ ਰੂਪ ਦੇਣ 'ਚ ਅਹਿਮ ਭੂਮਿਕਾ ਨਿਭਾਈ ਸੀ।