ਸੰਯੁਕਤ ਰਾਸ਼ਟਰ (ਏਜੰਸੀ) : ਭਾਰਤ ਨੇ ਸੰਯੁਕਤ ਰਾਸ਼ਟਰ (ਯੂਐੱਨ) ਦੇ ਨਿਵਾਸੀ ਤਾਲਮੇਲ ਪ੍ਰਣਾਲੀ ਲਈ ਵਿਸ਼ੇਸ਼ ਮਕਸਦ ਟਰੱਸਟ ਫੰਡ (ਐੱਸਪੀਟੀਐੱਫ) 'ਚ ਦਸ ਲੱਖ ਡਾਲਰ (ਕਰੀਬ ਸੱਤ ਕਰੋੜ 13 ਲੱਖ ਰੁਪਏ) ਦਾ ਯੋਗਦਾਨ ਦਿੱਤਾ ਹੈ। ਯੂਐੱਨ 'ਚ ਭਾਰਤ ਦੇ ਸਥਾਈ ਨੁਮਾਇੰਦੇ ਸਈਅਦ ਅਕਬਰੂਦੀਨ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਅਕਬਰੂਦੀਨ ਦੇ ਮੁਤਾਬਕ, 'ਇਹ ਇਕ ਅਹਿਮ ਯੋਗਦਾਨ ਹੈ। ਭਾਰਤ, ਸੰਯੁਕਤ ਰਾਸ਼ਟਰ ਦੀ ਵਿਕਾਸ ਪ੍ਰਣਾਲੀ 'ਚ ਸੁਧਾਰ ਲਈ ਠੋਸ ਯੋਗਦਾਨ ਦੇ ਕੇ ਖੁਸ਼ ਹੈ।'

ਸੰਯੁਕਤ ਰਾਸ਼ਟਰ ਦਾ ਇਹ ਫੰਡ ਸਾਰੇ ਭਾਈਵਾਲ ਦੇਸ਼ਾਂ ਦੇ ਯੋਗਦਾਨ, ਵਿੱਤੀ ਲੈਣ-ਦੇਣ ਦਾ ਪਾਰਦਰਸ਼ੀ ਅਤੇ ਅਸਰਦਾਰ ਤਰੀਕੇ ਨਾਲ ਲੇਖਾ-ਜੋਖਾ ਰੱਖਣ ਲਈ ਬਣਾਇਆ ਗਿਆ ਹੈ। ਐੱਸਪੀਟੀਐੱਫ ਦੀ ਵੈੱਬਸਾਈਟ 'ਤੇ ਭਾਰਤ ਦੇ ਇਸ ਅਹਿਮ ਯੋਗਦਾਨ ਨੂੰ ਦਰਸਾਇਆ ਗਿਆ ਹੈ।