ਦੁਬਈ : ਸੰਯੁਕਤ ਅਰਬ ਅਮੀਰਾਤ ਵਿਚ ਫਸੇ 100 ਮੱਲਾਹਾਂ ਨੂੰ ਇਸ ਸਾਲ ਜੁਲਾਈ ਦੇ ਅੰਤ ਤਕ ਭਾਰਤ ਵਾਪਿਸ ਭੇਜਿਆ ਜਾ ਚੁੱਕਾ ਹੈ। ਦੁਬੱਈ ਵਿਚ ਭਾਰਤ ਦੇ ਮਹਾ ਵਣਜ ਦੂਤ ਵਿਪੁਲ ਨੇ ਕੇਹਾ ਕਿ ਫਸੇ ਹੋਏ ਭਾਰਤੀਆਂ ਦੀ ਸਹਾਇਤਾ ਕਰਨਾ ਮਿਸ਼ਨ ਦੀ ਪਹਿਲੀ ਪ੍ਰਾਥਮਿਕਤਾ ਹੈ।

ਮਹਾ ਵਣਜ ਦੂਤ ਨੇ ਖਲੀਜ ਟਾਈਮਜ਼ ਨੂੰ ਕਿਹਾ, ''ਇਸ ਸਾਲ 31 ਜੁਲਾਈ ਤਕ ਆਈਸੀਡਬਲਿਊਐੱਫ ਦੇ ਮਾਧਿਅਮ ਨਾਲ ਮਹਾ ਵਣਜ ਦੂਤਾਵਾਸ ਨੇ 375 ਲੋਕਾਂ ਨੂੰ ਹਵਾਈ ਟਿਕਟ ਪ੍ਰਦਾਨ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਈਦ ਦੇ ਦਿਨ ਹੋਈ ਬਸ ਦੁਰਘਟਨਾ ਵਿਚ ਮਾਰੇ ਗਏ 12 ਭਾਰਤੀਆਂ ਤੇ ਹਾਦਸੇ 'ਚ ਜ਼ਖ਼ਮੀ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਦਦ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਜਿਸ ਕੰਪਨੀ ਵਿਚ ਪੀੜਤ ਕੰਮ ਕਰਦੇ ਸਨ, ਉਸ ਕੰਪਨੀ ਦੁਆਰਾ ਪੈਂਡਿੰਗ ਤਨਖ਼ਾਹ ਦਾ ਕੁਝ ਹਿੱਸਾ ਦੇਣ ਲਈ ਰਾਜੀ ਹੋਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਭਾਰਤ ਭੇਜ ਦਿੱਤਾ ਗਿਆ।

ਬੱਸ ਹਾਦਸੇ ਵਿਚ ਜ਼ਖ਼ਮੀ ਵਿਕਾਸ ਮਿਸ਼ਰਾ ਨੇ ਦੱਸਿਆ ਕਿ ਇਥੇ ਬਚ ਪਾਉਣਾ ਮੁਸ਼ਕਿਲ ਸੀ। ਇਸ ਤੋਂ ਵੀ ਜ਼ਿਆਦਾ ਮੁਸ਼ਕਿਲ ਸਥਿਤੀ ਵਿਚ ਮੇਰੇ ਪਰਿਵਾਰ ਦੇ ਸਾਹਮਣੇ ਭਾਰਤ ਵਿਚ ਸੀ। ਮੇਰੇ ਪਿਤਾ ਕਿਸਾਨ ਹਨ। ਪੈਸਾ ਨਹੀਂ ਭੇਜ ਪਾਉਣ ਕਾਰਨ ਮੇਰੇ ਪੇਤਾ ਨੂੰ ਖੇਤ ਵੇਚ ਕੇ ਆਪਣਾ ਇਲਾਜ ਕਰਵਾਉਣਾ ਪਿਆ। ਹਾਲਾਂਕਿ ਹੁਣ ਬੁਰੇ ਦਿਨ ਖ਼ਤਮ ਹੋ ਗਏ ਹਨ।


ਬਹਿਰੀਨ ਨੇ 250 ਭਾਰਤੀ ਕੈਦੀਆਂ ਦੀ ਸਜ਼ਾ ਕੀਤੀ ਮਾਫ਼

ਮਨਾਮਾ : ਪੀਐੱਮ ਨਰਿੰਦਰ ਮੋਦੀ ਦੀ ਪਹਿਲੀ ਬਹਿਰੀਨ ਯਾਤਰਾ ਵਿਚ ਉੱਥੇ ਦੀ ਸਰਕਾਰ ਨੇ 250 ਭਾਰਤੀ ਕੈਦੀਆਂ ਦੀ ਸਜ਼ਾ ਮਾਫ਼ ਕਰ ਦਿੱਤੀ। ਤਿੰਨ ਦੇਸ਼ਾਂ ਦੀ ਯਾਤਰਾ 'ਤੇ ਨਿਕਲੇ ਪ੍ਰਧਾਨ ਮੰਤਰੀ ਮੋਦੀ ਫਰਾਂਸ ਤੇ ਸੰਯੁਕਤ ਅਰਬ ਅਮੀਰਾਤ ਤੋਂ ਬਾਅਦ ਬਹਿਰੀਨ ਪੁੱਜੇ। ਭਾਰਤੀ ਕੈਦੀਆਂ ਦੀ ਸਜ਼ਾ ਮਾਫ਼ ਕੀਤੇ ਜਾਣ 'ਤੇ ਮੋਦੀ ਨੇ ਖਾੜੀ ਦੇਸ਼ ਦੀ ਸ਼ਾਹੀ ਸਰਕਾਰ ਦਾ ਧੰਨਵਾਦ ਕੀਤਾ।

ਅਧਿਕਾਰਕ ਅੰਕੜਿਆਂ ਮੁਤਾਬਕ ਕਰੀਬ 8189 ਭਾਰਤੀ ਦੁਨੀਆ ਭਰ ਦੀਆਂ ਜੇਲ੍ਹਾਂ ਵਿਚ ਬੰਦ ਹਨ। ਸਾਊਦੀ ਅਰਬ ਵਿਚ ਸਭ ਤੋਂ ਜ਼ਿਆਦਾ 1811 ਭਾਰਤੀ ਤੇ ਯੂਏਈ ਵਿਚ 1392 ਭਾਰਤੀ ਜੇਲ੍ਹਾਂ ਵਿਚ ਬੰਦ ਹਨ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਬਹਿਰੀਨ ਵਿਚ ਕਿੰਨੇ ਭਾਰਤੀ ਜੇਲ੍ਹ ਵਿਚ ਹਨ।

Posted By: Susheel Khanna