ਲਗਜ਼ਮਬਰਗ (ਏਜੰਸੀ) : ਯੂਰਪੀ ਯੂਨੀਅਨ ਦੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਫੇਸਬੁੱਕ ਨੂੰ ਜ਼ੋਰਦਾਰ ਝਟਕਾ ਦਿੱਤਾ। ਅਦਾਲਤ ਨੇ ਫੇਸਬੁੱਕ ਸਮੇਤ ਸਾਰੀਆਂ ਆਨਲਾਈਨ ਪਲੇਟਫਾਰਮ ਤੋਂ ਨਫ਼ਰਤ ਭਰੇ ਭਾਸ਼ਣਾਂ ਤੇ ਹੋਰ ਵਿਵਾਦਤ ਸਮੱਗਰੀ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਇਹ ਹੁਕਮ ਪੂਰੀ ਦੁਨੀਆ ਦੇ ਸੋਸ਼ਲ ਮੀਡੀਆ ਕੰਟੈਂਟ ਬਾਰੇ ਦਿੱਤਾ ਗਿਆ ਹੈ। ਅਦਾਲਤ ਦਾ ਇਹ ਫ਼ੈਸਲਾ ਯੂਰਪੀ ਯੂਨੀਅਨ ਦੀ ਸੋਸ਼ਲ ਮੀਡੀਆ ਕੰਪਨੀਆਂ ਦੀ ਜਿੱਤ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਇਹ ਕੰਪਨੀਆਂ ਅਮਰੀਕੀ ਦਿੱਗਜ ਫੇਸਬੁੱਕ 'ਤੇ ਵੀ ਯੂਰਪੀ ਯੂਨੀਅਨ ਦੇ ਨਿਯਮ ਲਾਗੂ ਕਰਵਾਉਣਾ ਚਾਹੁੰਦੀਆਂ ਸਨ। ਫੇਸਬੁੱਕ 'ਤੇ ਯੂਰਪੀ ਮਾਪਦੰਡ ਲਾਗੂ ਨਾ ਹੋਣ ਨਾਲ ਉਹ ਮੁਕਾਬਲੇਬਾਜ਼ ਯੂਰਪੀ ਕੰਪਨੀਆਂ ਤੋਂ ਅੱਗੇ ਹੈ।

ਯੂਰਪੀ ਕੋਰਟ ਆਫ ਜਸਟਿਸ ਨੇ ਆਪਣੇ ਹੁਕਮ 'ਚ ਕਿਹਾ ਹੈ ਕਿ ਫੇਸਬੁੱਕ ਵੀ ਆਪਣੇ ਪਲੇਟਫਾਰਮ ਤੋਂ ਨਫ਼ਰਤ ਫੈਲਾਉਣ ਵਾਲਾ ਕੰਟੈਂਟ ਹਟਾਉਣ ਤੇ ਅਜਿਹੇ ਕਾਰਜ 'ਚ ਸ਼ਾਮਿਲ ਲੋਕਾਂ ਦੇ ਅਕਾਉਂਟ ਬੰਦ ਕਰੇ। ਤਾਜ਼ਾ ਹੁਕਮ ਆਸਟ੍ਰੀਆ ਦੀ ਅਦਾਲਤ 'ਚ ਚੱਲੇ ਮੂਲ ਮਾਮਲੇ 'ਚੋਂ ਇੱਥੋਂ ਆਇਆ ਹੈ। ਆਸਟ੍ਰੀਆ 'ਚ ਗ੍ਰੀਨਸ ਪਾਰਟੀ ਦੀ ਨੇਤਾ ਇਵਾ ਗਲਾਵਿਚਨਿਗ ਪੀਸਚੈੱਕ ਨੇ ਫੇਸਬੁੱਕ 'ਤੇ ਆਪਣੇ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਹਟਾਉਣ ਦੀ ਮੰਗ ਉੱਥੋਂ ਦੀ ਅਦਾਲਤ ਨੂੰ ਕੀਤੀ ਸੀ। ਇਹ ਟਿੱਪਣੀਆਂ ਪੂਰੀ ਦੁਨੀਆ 'ਚ ਦੇਖੀਆਂ ਤੇ ਪੜ੍ਹੀਆਂ ਜਾ ਰਹੀਆਂ ਸਨ। ਇਸ ਟਿੱਪਮੀ 'ਚ ਇਵਾ ਨੂੰ ਭਿ੍ਸ਼ਟ ਮਹਿਲਾ ਦੱਸਿਆ ਗਿਆ ਸੀ। ਇਸ ਟਿੱਪਣੀ ਨੂੰ ਹਟਾਉਣ ਨਾਲ ਫੇਸਬੁੱਕ ਤੋਂ ਫੇਸਬੁੱਕ ਦੇ ਇਨਕਾਰ ਤੋਂ ਬਾਅਦ ਇਵਾ ਅਦਾਲਤ 'ਚ ਗਈ ਸੀ। ਮਾਮਲੇ ਦੀ ਸੁਣਵਾਈ ਤੋਂ ਬਾਅਦ ਆਸਟ੍ਰੀਆ ਦੀ ਹਾਈ ਕੋਰਟ ਨੇ ਮਾਮਲੇ ਨੂੰ ਯੂਰਪੀ ਕੋਰਟ ਆਫ ਜਸਟਿਸ 'ਚ ਭੇਜਿਆ ਸੀ। ਹੁਣ ਇਹ ਫ਼ੈਸਲਾ ਪੂਰੇ ਯੂਰਪ 'ਚ ਲਾਗੂ ਹੋਵੇਗਾ। ਕਿਸੇ ਯੂਰਪੀ ਸ਼ਖ਼ਸ ਖ਼ਿਲਾਫ਼ ਫੇਸਬੁੱਕ 'ਤੇ ਮੌਜੂਦ ਇਤਰਾਜ਼ਯੋਗ ਸਮੱਗਰੀ ਦੁਨੀਆ 'ਚ ਕਿਤੇ ਵੀ ਦੇਖੀ ਪੜ੍ਹੀ ਜਾ ਰਹੀ ਹੈ ਤਾਂ ਪੀੜਤ ਵਿਅਕਤੀ ਉਸ ਦੀ ਸ਼ਿਕਾਇਤ ਯੂਰਪੀ ਅਦਾਲਤ 'ਚ ਕਰ ਸਕਦਾ ਹੈ, ਉਦੋਂ ਫੇਸਬੁੱਕ ਖ਼ਿਲਾਫ਼ ਕਾਰਵਾਈ ਹੋ ਸਕੀਦ ਹੈ। ਇਸ ਲਈ ਸਿਖਰਲੀ ਅਦਾਲਤ ਨੇ ਫੇਸਬੁੱਕ ਤੋਂ ਇਤਰਾਜ਼ਯੋਗ ਸਮੱਗਰੀ ਨੂੰ ਪੂਰੇ ਨੈੱਟਵਰਕ ਤੋਂ ਹਟਾਉਣ ਲਈ ਕਿਹਾ ਹੈ। ਫੇਸਬੁੱਕ ਨੇ ਅਦਾਲਤ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਦੇਸ਼ ਤੋਂ ਦੂਜੇ ਦੇ ਵਿਅਕਤੀ ਦੀ ਪ੍ਰਗਟਾਵੇ ਦੀ ਆਜ਼ਾਦੀ 'ਤੇ ਰੋਕ ਨਹੀਂ ਲਗਾ ਸਕਦਾ। ਯੂਰਪੀ ਅਦਾਲਤ ਦਾ ਫ਼ੈਸਲਾ ਇਹੀ ਪਾਬੰਦੀ ਪੈਦਾ ਕਰਦਾ ਹੈ। ਜ਼ਿਕਰਯੋਗ ਹੈ ਕਿ ਇਸੇ ਅਦਾਲਤ ਨੇ ਸਤੰਬਰ 'ਚ ਇਕ ਮਾਮਲੇ 'ਚ ਦਿੱਤੇ ਗਏ ਫ਼ੈਸਲੇ 'ਚ ਗੂਗਲ ਨੂੰ ਯੂਰਪੀ ਯੂਨੀਅਨ 'ਚ ਲਾਗੂ ਰਾਈਟ ਟੂ ਬੀ ਫਾਨਗੋਟੇਨ ਦੇ ਅਧਿਕਾਰ 'ਤੇ ਅਮਲ ਤੋਂ ਛੋਟ ਦਿੱਤੀ ਸੀ।