ਪੱਤਰ ਪ੍ਰੇਰਕ, ਅਲਬਾਮਾ : ਅਮਰੀਕਾ ਵਿਚ ਅਲਬਾਮਾ ਸੂਬੇ ਦੇ ਇੱਕ ਸ਼ਾਪਿੰਗ ਮਾਲ 'ਚ ਗੋਲ਼ੀਬਾਰੀ ਦੌਰਾਨ ਇੱਕ ਅੱਠ ਸਾਲਾ ਬੱਚੇ ਦੀ ਮੌਤ ਹੋਣ ਅਤੇ ਤਿੰਨ ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਹੂਵਰ ਪੁਲਿਸ ਮੁਖੀ ਨਿਕ ਦਰਜਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਵਰਚੇਜ ਗਲੇਰੀਆ ਵਿਚ ਦੁਪਹਿਰ ਵੇਲੇ ਗੋਲੀਬਾਰੀ ਦੌਰਾਨ ਇੱਕ ਬੱਚੇ ਦੀ ਮੌਤ ਹੋ ਗਈ। ਪੁਲਿਸ ਮੁਖੀ ਅਨੁਸਾਰ, ਇੱਕ ਲੜਕੀ ਅਤੇ ਦੋ ਨੌਜਵਾਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨਿਕ ਨੇ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ।

ਮੇਅਰ ਫਰੈਂਕ ਬੋਕਾਟੋ ਨੇ ਕਿਹਾ, ਪ੍ਰਭਾਵਤ ਲੋਕਾਂ ਦੇ ਲਈ ਅਸੀਂ ਪ੍ਰਾਰਥਨਾ ਕਰਦੇ ਹਨ। ਪੁਲਿਸ ਕੈਪਟਨ ਗ੍ਰੇਗ ਰੇਕਟਰ ਨੇ ਦੱਸਿਆ ਕਿ ਮੌਲ ਦੇ ਅੰਦਰ ਇੱਕ ਫੂਡ ਕੋਰਟ ਦੇ ਕੋਲ ਕਈ ਗੋਲੀਆਂ ਚਲੀਆਂ। ਰੈਕਟਰ ਨੇ ਕਿਹਾ ਕਿ ਅਸੀਂ ਅਜੇ ਨਹੀਂ ਜਾਣਦੇ ਕਿ ਗੋਲੀਬਾਰੀ ਕਿਉਂ ਹੋਈ ਅਤੇ ਇਸ ਘਟਨਾ ਵਿਚ ਕਿੰਨੇ ਹਮਲਾਵਰ ਸ਼ਾਮਲ ਹਨ।

Posted By: Jagjit Singh