ਨਿਊਯਾਰਕ : ਬੇਗਮਪੁਰਾ ਕਲਚਰਲ ਸੁਸਾਇਟੀ ਆਫ ਨਿਊਯਾਰਕ ਦੀ ਜਥੇਬੰਦਕ ਚੋਣ ਸਰਬਸੰਮਤੀ ਨਾਲ ਨੂੰ ਕੀਤੀ ਗਈ। ਨਵੀਂ ਚੁਣੀ ਕਮੇਟੀ ਦੇ ਅਹੁਦੇਦਾਰਾਂ ਅਨੁਸਾਰ ਪਰਮਜੀਤ ਕਮਾਮ ਨੂੰ ਪੰਜਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ। ਇਸੇ ਤਰ੍ਹਾਂ ਪਿੰਦਰ ਪਾਲ ਨੂੰ ਚੇਅਰਮੈਨ, ਗੁਰਦਿਆਲ ਸਿੰਘ ਲੱਡੂ ਨੂੰ ਉਪ ਪ੍ਰਧਾਨ, ਮੁਖਤਿਆਰ (ਬੰਟੀ) ਨੂੰ ਉਪ ਚੇਅਰਮੈਨ, ਰਾਜ ਕੁਮਾਰ ਰਾਜੂ ਜਨਰਲ ਸਕੱਤਰ, ਨੀਲਮ ਕੁਮਾਰ ਬੱਧਣ ਜਾਇੰਟ ਸਕੱਤਰ, ਅਸ਼ਵਨੀ ਕੁਮਾਰ ਭੁੱਟਾ ਖ਼ਜ਼ਾਨਚੀ ਅਤੇ ਬਲਵੰਤ ਸਿੰਘ ਨੂੰ ਜਾਇੰਟ ਖ਼ਜ਼ਾਨਚੀ ਚੁਣ ਲਿਆ ਗਿਆ ਹੈ। ਇਸੇ ਤਰ੍ਹਾਂ ਬਲਬੀਰ ਚੁੰਬਰ, ਨਿਰਮਲ ਮੋਰੋਂ, ਸੋਹਣ ਲਾਲ ਝਿੱਕਾ, ਮੱਖਣ ਸਿੰਘ ਫਰਾਲਾ, ਹਰਭਜਨ ਸਿੰਘ ਕਾਲੜਾ, ਚੂਹੜ ਸਿੰਘ ਸਿੱਧੂ, ਸੇਵਾ ਦਾਸ, ਪਰਮਜੀਤ ਸੰਗਲ ਸੋਹਲ, ਅਵਤਾਰ ਭਾਟੀਆ, ਪਿ੍ਤਪਾਲ, ਰਾਜੀਵ ਲਾਲ ਦੀਪਾ ਮੁੱਖ ਐਡਵਾਈਜ਼ਰ ਚੁਣੇ ਗਏ। ਹਰਦੇਵ ਸਹਾਏ ਨੂੰ ਇੰਟਰਨੈਸ਼ਨਲ ਕੋਆਰਡੀਨੇਟਰ ਦਾ ਅਹੁਦਾ ਦਿੱਤਾ ਗਿਆ।

ਨਵੀਂ ਚੋਣ ਮੁਕੰਮਲ ਹੋਣ ਉਪਰੰਤ ਪ੍ਰਧਾਨ ਪਰਮਜੀਤ ਕਮਾਮ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਸਮੂਹ ਜਥੇਬੰਦੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਪੰਜਵੀਂ ਵਾਰ ਮੇਰੇ 'ਤੇ ਵਿਸ਼ਵਾਸ ਜਤਾਇਆ ਹੈ। ਇਹ ਚੋਣ ਅਗਲੇ ਦੋ ਸਾਲ ਲਈ ਕੀਤੀ ਗਈ ਹੈ। ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਦੇ ਪ੍ਰ੍ਧਾਨ ਅਸ਼ੋਕ ਮਾਹੀ ਵੱਲੋਂ ਬੇਗਮਪੁਰਾ ਕਲਚਰਲ ਸੁਸਾਇਟੀ ਨਿਊਯਾਰਕ ਦੀ ਸਰਬਸੰਮਤੀ ਨਾਲ ਹੋਈ ਚੋਣ 'ਤੇ ਸਮੂਹ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਹੈ।