ਨਵੀਂ ਦਿੱਲੀ, ਟੇਕ ਡੈਸਕ : iPhone 11 ਲਾਂਚ ਕਰ ਦਿੱਤਾ ਗਿਆ ਹੈ। ਇਸਦਾ ਡਿਸਪਲੇ 6.1 ਇੰਚ ਦਾ ਹੈ। ਹਾਲਾਂਕਿ ਡਿਜ਼ਾਈਨ ਵਿਚ ਜ਼ਿਆਦਾ ਬਦਲਾਅ ਨਹੀਂ ਹੈ। ਫੇਸ ਆਈਡੀ ਕੈਮਰਾ ਵੀ ਹੈ। iPhone 11 ਪਰਪਲ, ਵ੍ਹਾਈਟ, ਬਲੈਕ, ਗ੍ਰੀਨ, ਯੈਲੋ ਤੇ ਰੈੱਡ ਕਲਰ ਵਿਚ ਉਪਲਬੱਧ ਹੈ। ਸਭ ਤੋਂ ਵੱਡਾ ਬਦਲਾਅ ਰਿਅਰ ਕੈਮਰੇ ਵਿਚ ਕੀਤਾ ਗਿਆ ਹੈ। iPhone 11 ਹੁਣ ਡਿਊਲ ਕੈਮਰਾ ਸਿਸਟਮ ਨਾਲ ਅਲਟਰਾ-ਵਾਈਡ ਕੈਮਰਾ ਵੀ ਲਾਂਚ ਕੀਤਾ ਗਿਆ ਹੈ। ਆਈਫੋਨ 11 ਦੀ ਬੈਟਰੀ ਲਾਈਫ ਆਈਫੋਨ ਐਕਸਆਰ ਤੋਂ ਇਕ ਘੰਟਾ ਜ਼ਿਆਦਾ ਹੋਵੇਗੀ। ਆਈਫੋਨ 11 ਪ੍ਰੀਮੀਅਰਜ਼ ਦੀ ਕੀਮਤ ਡਾਲਰ 699 ਰੱਖੀ ਗਈ ਹੈ।

ਟਿਮ ਕੁੱਕ ਐਪਲ ਈਵੈਂਟ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਹੈ ਕਿ ਅੱਜ ਵੱਡੇ ਅਨਾਊਂਸਮੈਂਟ ਹੋਣ ਵਾਲੇ ਹਨ। ਕੈਲੀਫੋਰਨੀਆ ਦੇ ਸਟੀਵ ਜਾਬਸ ਥੀਏਟਰ ਵਿਚ ਹੋ ਰਹੇ ਇਸ ਇਵੈਂਟ ਵਿਚ ਇਕ-ਇਕ ਕਰ ਕੇ ਵੱਡੇ ਐਲਾਨ ਕੀਤੇ ਜਾ ਗਏ। ਕੰਪਨੀ ਨੇ ਆਪਣੀ ਗੇਮਿੰਸ ਸਰਵਿਸ ਦੇ ਨਾਲ ਹੀ iPhone 11, Apple TV+, iPad ਤੇ Apple Watch Series 5 ਦੀ ਝਲਕ ਦੁਨੀਆ ਨੂੰ ਦਿਖਾਈ ਹੈ।

ਐਪਲ ਨੇ Apple Watch Series 5 ਲਾਂਚ ਕਰ ਦਿੱਤੀ ਹੈ। ਇਸਦਾ ਸਭ ਤੋਂ ਵੱਡਾ ਫੀਚਰ Always-On display ਹੈ। ਮਤਲਬ ਇਸਦੀ ਬੈਟਰੀ 18 ਘੰਟੇ ਚਲੇਗੀ।


ਐਪਲ ਨੇ ਐਪਲ ਵਾਚ ਨੂੰ ਹੋਰ ਐਡਵਾਂਸ ਬਣਾਇਆ ਹੈ। ਖਾਸਤੌਰ 'ਤੇ ਹੈਲਥ ਨਾਲ ਜੁੜੇ ਮਕਸਦ ਹਾਸਲ ਕਰਨ ਲਈ ਨਵੇਂ ਫੀਚਰਜ਼ ਜੋੜੇ ਗਏ ਹਨ।


ਐਪਲਨੇ ਨਵਾਂ iPad ਲਾਂਚ ਕੀਤਾ ਹੈ। ਇਸ 7th generation ਟੈਬਲੈਟ 'ਚ 10.2-inch ਰੈਟੀਨਾ ਡਿਸਪਲੇ ਹੈ। A10 Fusion chip ਵਾਲੇ ਇਸ iPad ਵਿਚ Smart Keyboard ਤੇ iPadOS ਲਈਸਮਾਰਟ ਕਨੈਕਟਰ ਹਨ। ਨਵੇਂ iPad ਦੀ ਕੀਮਤ ਡਾਲਰ 329 ਤੋਂ ਸ਼ੁਰੂ ਹੋਵੇਗੀ ਤੇ ਇਸ ਨੂੰ ਹੁਣੇ ਆਰਡਰ ਕੀਤਾ ਜਾ ਸਕਦਾ ਹੈ।


Apple TV+ ਨੂੰ ਲੈ ਕੇ ਟਿਮ ਕੁੱਕ ਨੇ ਵੱਡਾ ਐਲਾਨ ਕੀਤਾ ਹੈ। ਪਹਿਲਾ ਐਪਲ ਔਰੀਜਨਲ ਸ਼ੋਅ 1 ਨਵੰਬਰ ਤੋਂ ਪ੍ਰਸਾਰਿਤ ਹੋਵੇਗਾ। ਇਹ ਸਰਵਿਸ ਲਾਂਚਿੰਗ ਨਾਲ ਹੀ 100 ਦੇਸ਼ਾਂ ਵਿਚ ਉਪਲਬੱਧ ਹੋਵੇਗੀ। ਇਸਦੇ ਲਈ ਹਰ ਮਹੀਨੇ 4.99 ਡਾਲਰ ਦਾ ਸਬਸਕ੍ਰਿਪਸ਼ਨ ਰਹੇਗਾ। ਭਾਰਤ ਵਿਚ ਇਸਦੀ ਕੀਮਤ ਕਰੀਬ 350 ਰੁਪਏ ਚੁਕਾਉਣੀ ਹੋਵੇਗੀ।

ਸ਼ੁਰੂ ਵਿਚ ਐਪਲ ਨੇ ਆਪਣੇ ਦੋ ਗੇਮਸ ਬਾਰੇ ਵਿਚ ਦੱਸਿਆ। ਕੰਪਨੀ ਨੇ ਆਪਣੀ ਗੇਮਿੰਗ ਸਰਵਿਸ Apple Arcade ਨੂੰ ਲੈ ਕੇ ਐਲਾਨ ਕੀਤਾ ਹੈ ਕਿ ਇਥੇ 19 ਸਤੰਬਰ ਤੋਂ Sayonara Wild Hearts ਗੇਮਸ ਉਪਲਬੱਧ ਹੋਵੇਗਾ। 150 ਦੇਸ਼ਾਂ ਵਿਚ ਅਜੇ ਇਸਨੂੰਇਕ ਮਹੀਨੇ ਦੇ ਫਰੀ ਟ੍ਰਾਇਲ 'ਤੇ ਲਾਂਚ ਕੀਤਾ ਗਿਆ ਹੈ। ਇਸ ਤੋਂ ਬਾਅਦ ਫੈਮਿਲ ਸਬਸਕ੍ਰਿਪਸ਼ਨ ਦੇ 4.99 ਡਾਲਰ ਖਰਚ ਕਰਨੇ ਹੋਣਗੇ।


Posted By: Susheel Khanna