ਵਾਸ਼ਿੰਗਟਨ (ਪੀਟੀਆਈ) : ਵਾਸ਼ਿੰਗਟਨ ਵਿਚ ਭਾਰਤੀ-ਅਮਰੀਕੀ ਡਾਕਟਰਾਂ ਅਤੇ ਗੁਰਦੁਆਰਾ ਸਾਹਿਬ ਵੱਲੋਂ ਕੋਵਿਡ-19 ਦੇ ਮਰੀਜ਼ਾਂ ਨੂੰ ਮੁਫ਼ਤ ਲੰਗਰ ਦੀ ਸੇਵਾ ਕੀਤੀ ਗਈ ਹੈ। 'ਦ ਗ੍ਰੇਟਰ ਵਾਸ਼ਿੰਗਟਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਜ਼ ਆਫ ਇੰਡੀਅਨ ਓਰੀਜਨ' ਅਤੇ ਮੈਰੀਲੈਂਡ ਦੇ ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਗੁਰਦੁਆਰੇ ਨੇ ਕੋਵਿਡ-19 ਪ੍ਰਭਾਵਿਤ ਲਗਪਗ 350 ਪਰਿਵਾਰਾਂ ਨੂੰ ਮੁਫ਼ਤ ਲੰਗਰ ਪ੍ਰਦਾਨ ਕੀਤਾ। ਕੋਵਿਡ-19 ਮਹਾਮਾਰੀ ਦੌਰਾਨ ਜਦੋਂ ਕਰੋੜਾਂ ਲੋਕਾਂ ਦਾ ਰੁਜ਼ਗਾਰ ਚਲਾ ਗਿਆ ਹੈ ਅਮਰੀਕਾ ਦੇ ਵੱਖ-ਵੱਖ ਗੁਰਦੁਆਰੇ ਸਮਾਜਸੇਵੀ ਸੰਸਥਾਵਾਂ ਤੋਂ ਫੰਡ ਇਕੱਠਾ ਕਰ ਕੇ ਪ੍ਰਭਾਵਿਤ ਲੋਕਾਂ ਨੂੰ ਮੁਫ਼ਤ ਲੰਗਰ ਪ੍ਰਦਾਨ ਕਰ ਰਹੇ ਹਨ। ਮੁਫ਼ਤ ਲੰਗਰ ਸੇਵਾ ਵਿਚ ਸੇਵਾ ਇੰਟਰਨੈਸ਼ਨਲ ਜੋਕਿ ਚੈਰੀਟੇਬਲ ਜਥੇਬੰਦੀ ਹੈ, ਦੀ ਅਹਿਮ ਭੂਮਿਕਾ ਹੈ। ਹਾਲ ਹੀ 'ਚ ਇਸ ਸੰਸਥਾ ਨੇ ਮਿੰਟਗੁਮਰੀ ਕਾਲਜ ਦੇ ਸੈਂਕੜੇ ਵਿਦਿਆਰਥੀਆਂ ਦੀ ਮਦਦ ਕੀਤੀ ਹੈ।

Posted By: Rajnish Kaur