ਕਾਠਮੰਡੂ (ਆਈਏਐੱਨਐੱਸ) : ਨੇਪਾਲ ਦੇ ਡਾਰਚੁਲਾ ਜ਼ਿਲ੍ਹੇ 'ਚ ਸਕੂਲ ਦੇ ਪਖਾਨੇ ਦੀ ਛੱਤ ਡਿੱਗਣ ਨਾਲ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਹਾਦਸਾ ਨੌਗਾਧ ਪੇਂਡੂ ਇਲਾਕੇ ਦੇ ਗਨੇਸ਼ ਸੈਕੰਡਰੀ ਸਕੂਲ 'ਚ ਉਸ ਸਮੇਂ ਵਾਪਰਿਆ ਜਦੋਂ ਸਕੂਲ ਸਮੇਂ ਦੌਰਾਨ ਪਖਾਨੇ ਦੀ ਛੱਤ ਡਿੱਗ ਗਈ। ਇਹ ਇਲਾਕਾ ਕਾਠਮੰਡੂ ਤੋਂ 500 ਕਿਲੋਮੀਟਰ ਦੂਰ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਮਲਬੇ ਹੇਠੋਂ ਚਾਰ ਵਿਦਿਆਰਥੀਆਂ ਦੀਆਂ ਲਾਸ਼ਾਂ ਕੱਢ ਲਈਆਂ ਹਨ। ਮਿ੍ਤਕ ਬੱਚਿਆਂ ਦੀ ਉਮਰ ਪੰਜ ਤੋਂ 10 ਸਾਲ ਵਿਚਕਾਰ ਹੈ। ਮਲਬਾ ਹਟਾਉਣ ਲਈ ਰਾਹਤ ਕਾਮਿਆਂ ਨੂੰ ਤਿੰਨ ਘੰਟੇ ਦਾ ਸਮਾਂ ਲੱਗ ਗਿਆ।