ਪੈਰਿਸ (ਏਪੀ) : ਫਰਾਂਸ 'ਚ ਜੂਨ-ਜੁਲਾਈ ਦੌਰਾਨ ਚੱਲੀਆਂ ਗਰਮ ਹਵਾਵਾਂ ਦੇ ਕਹਿਰ ਨਾਲ 1500 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਜਾਗਰੂਕਤਾ ਅਭਿਆਨ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਜਾਨ ਬਚ ਗਈ। ਇਹ ਜਾਣਕਾਰੀ ਦੇਸ਼ ਦੇ ਸਿਹਤ ਮੰਤਰੀ ਨੇ ਐਤਵਾਰ ਨੂੰ ਦਿੱਤੀ।

ਫਰਾਂਸ ਇੰਟਰ ਰੇਡੀਓ ਨਾਲ ਐਤਵਾਰ ਨੂੰ ਗੱਲਬਾਤ ਕਰਦਿਆਂ ਸਿਹਤ ਮੰਤਰੀ ਅਗਨੇਸ ਬੁਜੀਨ ਨੇ ਕਿਹਾ ਕਿ ਇਸ ਕਾਰਨ ਸਾਲਾਨਾ ਔਸਤ ਰੂਪ ਨਾਲ ਇਸ ਮੌਸਮ 'ਚ ਹੋਣ ਵਾਲੀਆਂ ਮੌਤਾਂ ਤੋਂ 1000 ਮੌਤਾਂ ਜ਼ਿਆਦਾ ਹੋਈਆਂ। ਮਰਨ ਵਾਲਿਆਂ 'ਚ ਅੱਧੇ ਤੋਂ ਵੱਧ 75 ਸਾਲ ਤੋਂ ਜ਼ਿਆਦਾ ਉਮਰ ਦੇ ਸਨ। ਉਨ੍ਹਾਂ ਦੱਸਿਆ ਕਿ ਇਸ ਸਾਲ ਫਰਾਂਸ 'ਚ ਜੂਨ ਤੇ ਜੁਲਾਈ ਮਹੀਨੇ 'ਚ ਰਿਕਾਰਡ 18 ਦਿਨ ਤਕ ਗਰਮ ਹਵਾਵਾਂ ਦਾ ਕਹਿਰ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ 2003 'ਚ ਜਦੋਂ ਗਰਮ ਹਵਾਵਾਂ ਦਾ ਕਹਿਰ ਵਰਿ੍ਹਆ ਸੀ ਤਾਂ 15,000 ਲੋਕਾਂ ਦੀ ਮੌਤ ਹੋਈ ਸੀ। ਉਸ ਦੇ ਮੁਕਾਬਲੇ ਇਸ ਸਾਲ ਜਾਗਰੂਕਤਾ ਤੇ ਰੋਕਥਾਮ ਦੀ ਵਜ੍ਹਾ ਨਾਲ ਇਹ ਗਿਣਤੀ ਘੱਟ ਰਹੀ। ਦੱਸਣਯੋਗ ਹੈ ਇਸ ਸਾਲ ਗਰਮੀ 'ਚ ਸਭ ਤੋਂ ਜ਼ਿਆਦਾ ਤਾਪਮਾਨ 28 ਜੂਨ ਨੂੰ ਦੱਖਣੀ ਫਰਾਂਸ ਦੇ ਰੇਰਾਰਗੁਏਸ 'ਚ 46 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ।