ਵੇਲਿੰਗਟਨ, ਏਪੀ : ਨਿਊਜ਼ੀਲੈਂਡ ਨੇ ਆਕਲੈਂਡ ਸ਼ਹਿਰ 'ਤੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਲਾਏ ਗਏ ਲਾਕਡਾਊਨ ਨੂੰ ਹਟਾ ਦਿੱਤਾ ਹੈ। ਇਸ ਫੈਸਲੇ ਨਾਲ ਸਰਕਾਰ ਨੇ ਜਨਤਕ ਸਾਧਨ 'ਚ ਮਾਸਕ ਪਾਉਣ ਲਾਜ਼ਮੀ ਕੀਤਾ ਹੈ। ਇਸ ਮਹੀਨੇ ਸ਼ੁਰੂਆਤ 'ਚ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਅਦ ਦੇਸ਼ ਦਾ ਸਭ ਤੋਂ ਸ਼ਹਿਰ ਦੋ ਹਫ਼ਤਿਆਂ ਤੋਂ ਜ਼ਿਆਦਾ ਸਮੇਂ ਤੋਂ ਲਾਕਡਾਊਨ 'ਚ ਸੀ। ਜ਼ਿਕਰਯੋਗ ਹੈ ਕਿ ਕਾਫੀ ਸਮਾਂ ਪਹਿਲਾਂ ਇਹ ਕਿਹਾ ਜਾਣ ਲੱਗਾ ਸੀ ਕਿ ਨਿਊਜ਼ੀਲੈਂਡ 'ਚ ਕੋਰੋਨਾ ਵਾਇਰਸ ਖ਼ਤਮ ਹੋ ਗਿਆ ਹੈ ਜਾਂ ਖ਼ਤਮ ਹੋਣ ਦੀ ਕਗਾਰ 'ਤੇ ਹੈ ਪਰ ਦੇਸ਼ 'ਚ ਫਿਰ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਇੱਥੇ ਭਾਈਚਾਰਕ ਪ੍ਰਸਾਰਣ ਨਹੀਂ ਹੈ ਬਾਵਜੂਦ ਮਾਮਲੇ ਆ ਰਹੇ ਹਨ।

ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਸੋਮਵਾਰ ਨੂੰ ਕਿਹਾ ਕਿ ਆਕਲੈਂਡ ਨੂੰ ਫਿਰ ਤੋਂ ਖੋਲ੍ਹਣਾ ਸੁਰੱਖਿਅਤ ਹੈ ਕਿਉਂਕਿ ਹਾਲ ਦੇ ਸਾਰੇ ਸੰਕ੍ਰਮਣ, ਪਾਜ਼ੇਟਿਵ ਦੇ ਸੰਪਰਕ 'ਚ ਆਉਣ ਨਾਲ ਹੀ ਆਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਸ਼ਹਿਰ ਦੇ ਹਾਲਾਤ ਠੀਕ ਹੋਣ ਦੇ ਸੰਕੇਤ ਦੇਖ ਰਹੇ ਹਾਂ। ਨਿਊਜ਼ੀਲੈਂਡ ਨੇ ਸੋਮਵਾਰ ਨੂੰ ਨੌ ਨਵੇਂ ਵਾਇਰਸ ਸੰਕ੍ਰਮਣਾਂ ਦੀ ਸੂਚਨਾ ਦਿੱਤੀ ਜਿਸ 'ਚ ਹਾਲ ਹੀ 'ਚ ਵਾਪਸ ਪਰਤੇ ਯਾਤਰੀਆਂ 'ਚੋਂ ਚਾਰ ਸ਼ਾਮਲ ਹਨ ਜੋ ਕੁਆਰੰਟਾਈਨ 'ਚ ਹਨ।

Posted By: Ravneet Kaur