ਆਕਲੈਂਡ (ਨਿਊਜ਼ੀਲੈਂਡ): ਨਿਊਜ਼ੀਲੈਂਡ ਦੀ ਫ਼ੌਜ 'ਚ ਨਵੀਂ ਭਰਤੀ ਦੌਰਾਨ ਇਕ ਗੋਰੇ ਸਿੱਖ ਦੀ ਨਿਯੁਕਤੀ ਹੋਈ ਹੈ। ਬੀਤੇ ਦਿਨੀਂ ਫ਼ੌਜ ਵਿੱਚ 63 ਨਵੇਂ ਨੌਜਵਾਨ ਭਰਤੀ ਹੋਏ ਹਨ, ਜਿਨ੍ਹਾਂ ਦੀ ਪਾਸਿੰਗ ਪਰੇਡ ਹੋ ਚੁੱਕੀ ਹੈ।ਇਸ ਪਰੇਡ ਵਿੱਚ ਇਕ 23 ਸਾਲਾ ਗੋਰੇ ਸਿੱਖ ਨੌਜਵਾਨ ਜਿਸ ਨੇ ਹਰੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ ਅਤੇ ਉਸ ਦੀ ਪੱਗ 'ਤੇ ਫ਼ੌਜ ਦਾ ਲੋਗੋ ਲੱਗਿਆ ਹੋਇਆ ਸੀ, ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ।

ਇਸ ਗੋਰੇ ਸਿੱਖ ਦਾ ਨਾਂ ਲੂਈ ਸਿੰਘ ਖ਼ਾਲਸਾ ਹੈ।ਇਸ ਨੌਜਵਾਨ ਨੇ ਪੰਜਾਬ ਦੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛਕਿਆ ਸੀ ਅਤੇ ਫਿਰ ਨਿਊਜ਼ੀਲੈਂਡ ਦੀ ਫ਼ੌਜ 'ਚ ਭਰਤੀ ਹੋ ਗਿਆ। ਇਹ ਨੌਜਵਾਨ ਕੈਂਟਰਬਰੀ ਦੇ ਸ਼ਹਿਰ ਟੀਮਾਰੂ ਦਾ ਰਹਿਣ ਵਾਲਾ ਹੈ। ਇਸ ਨੇ ਆਪਣੀ ਪੜ੍ਹਾਈ ਕ੍ਰਾਈਸਟ ਕਾਲਜ ਕ੍ਰਾਈਸਟਚਰਚ ਤੋਂ ਪੂਰੀ ਕੀਤੀ ਹੈ।

Posted By: Jagjit Singh