style="text-align: justify;"> ਆਕਲੈਂਡ (ਏਜੰਸੀ) : ਚੀਨੀ ਫ਼ੌਜ ਨਾਲ ਆਪਣੇ ਰਿਸ਼ਤੇ ਲੁਕਾ ਕੇ ਅਮਰੀਕੀ ਵੀਜ਼ਾ ਹਾਸਲ ਕਰਨ ਵਾਲੀ ਚੀਨੀ ਖੋਜਾਰਥੀ ਗਿ੍ਫ਼ਤਾਰੀ ਤੋਂ ਬਚਣ ਲਈ ਸਾਨ ਫਰਾਂਸਿਕੋ ਸਥਿਤ ਚੀਨੀ ਵਣਜ ਦੂਤ ਘਰ 'ਚ ਲੁਕੀ ਹੋ ਸਕਦੀ ਹੈ।

ਸਾਨ ਫਰਾਂਸਿਸਕੋ ਦੀ ਜ਼ਿਲ੍ਹਾ ਅਦਾਲਤ 'ਚ ਸੰਘੀ ਜਾਂਚ ਏਜੰਸੀ ਐੱਫਬੀਆਈ ਨੇ ਦੱਸਿਆ ਕਿ ਕੈਲੀਫੋਰਨੀਆ ਯੂਨੀਵਰਿਸਟੀ 'ਚ ਕੰਮ ਕਰਨ ਵਾਲੀ ਜੁਆਨ ਤਾਂਗ ਨੇ ਵੀਜ਼ਾ ਅਰਜ਼ੀ 'ਚ ਦਾਅਵਾ ਕੀਤਾ ਸੀ ਕਿ ਉਹ ਚੀਨੀ ਫ਼ੌਜ 'ਚ ਕਦੀ ਨਹੀਂ ਰਹੀ ਪਰ ਚੀਨੀ ਫ਼ੌਜੀ ਵਰਦੀ 'ਚ ਉਸ ਦੀਆਂ ਤਸਵੀਰਾਂ ਜਾਂਚ ਕਰਤਾਵਾਂ ਦੇ ਹੱਥ ਲੱਗ ਗਈਆਂ। ਜਾਂਚ 'ਚ ਇਹ ਵੀ ਪਤਾ ਲੱਗਿਆ ਹੈ ਕਿ ਉਹ ਚੀਨ ਦੇ ਏਅਰਫੋਰਸ ਮਿਲਟਰੀ ਮੈਡੀਕਲ ਯੂਨੀਵਰਸਿਟੀ 'ਚ ਖੋਜਾਰਥੀ ਰਹਿ ਚੁੱਕੀ ਹੈ।

ਵੀਜ਼ਾ ਧੋਖਾਧੜੀ ਦੇ ਮਾਮਲੇ 'ਚ ਐੱਫਬੀਆਈ ਨੇ 20 ਜੂਨ ਨੂੰ ਜੁਆਨ ਤੋਂ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਉਹ ਚੀਨੀ ਵਣਜ ਦੂਤ ਘਰ ਚਲੀ ਗਈ ਤੇ ਅਜੇ ਵੀ ਸ਼ਾਇਦ ਉੱਥੇ ਲੁਕੀ ਹੋਈ ਹੈ। ਉਸ 'ਤੇ 26 ਜੂਨ ਨੂੰ ਵੀਜ਼ਾ ਫਰਾਡ ਦਾ ਦੋਸ਼ ਤੈਅ ਹੋਇਆ ਹੈ। ਅਮਰੀਕੀ ਅਧਿਕਾਰੀ ਕਿਸੇ ਵਿਦੇਸ਼ੀ ਦੂਤ ਘਰ 'ਚ ਬਗ਼ੈਰ ਬੁਲਾਏ ਨਹੀਂ ਜਾ ਸਕਦੇ।