ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਗ੍ੰਥੀ ਸਿੰਘ ਜਾਂ ਕੀਰਤਨੀ ਜਥਾ ਸਤਿਕਾਰ ਦਾ ਪਾਤਰ ਹੁੰਦਾ ਹੈ। ਨਿਊਜ਼ੀਲੈਂਡ ਦੀ ਇਕ ਧਾਰਮਿਕ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਜੋ ਕਿ ਸ਼ਰਲੀ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਪ੍ਰਬੰਧ ਚਲਾਉਂਦੀ ਹੈ ਨੂੰ ਇੰਪਲਾਇਮੈਂਟ ਰਿਲੇਸ਼ਨ ਅਥਾਰਟੀ ਨਿਊਜ਼ੀਲੈਂਡ ਨੇ ਕੀਰਤਨੀ ਜਥੇ ਦਾ ਤੈਅ ਮਿਹਨਤਾਨਾ ਨਾ ਦੇਣ ਦਾ ਦੋਸ਼ੀ ਕਰਾਰ ਦਿੱਤਾ ਹੈ। ਹਾਲਾਂਕਿ ਪ੍ਰਬੰਧਕਾਂ ਨੇ ਰਾਗੀ ਸਿੰਘਾਂ ਦੇ ਦੋਸ਼ਾਂ ਨੂੰ ਝੂਠ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਗਰੀਮੈਂਟ ਇਮੀਗ੍ਰੇਸ਼ਨ ਉਦੇਸ਼ ਵਾਸਤੇ ਬਣਾਇਆ ਗਿਆ ਸੀ। ਇਹ ਕੋਈ ਵਿਅਕਤੀਗਤ ਇੰਪਲਾਇਮੈਂਟ ਐਗਰੀਮੈਂਟ

ਦੋ ਰਾਗੀ ਸਿੰਘ ਭਾਈ ਹਰਪ੍ਰੀਤ ਸਿੰਘ ਤੇ ਭਾਈ ਜਸਵਿੰਦਰ ਸਿੰਘ 27 ਅਕਤੂਬਰ 2017 ਤੋਂ 7 ਮਈ 2018 ਤਕ ਤੈਅ ਮਿਹਨਤਾਨੇ 'ਤੇ ਸੇਵਾ ਕਰਨ ਪਹੁੰਚੇ ਸਨ। ਸ਼ਿਕਾਇਤ ਅਨੁਸਾਰ ਇਸ ਦੌਰਾਨ ਉਨ੍ਹਾਂ ਨੂੰ ਕ੍ਰਮਵਾਰ 2000 ਡਾਲਰ ਤੇ 1000 ਡਾਲਰ ਹੀ ਪ੍ਰਾਪਤ ਹੋਏ ਹਨ। ਦਰਜ ਸ਼ਿਕਾਇਤ 'ਚ ਜਿੱਥੇ ਘੱਟ ਮਿਹਨਤਾਨਾ ਦੇਣ ਦੀ ਗੱਲ ਕਹੀ ਗਈ ਹੈ ਉੱਥੇ ਹੀ ਰਹਾਇਸ਼ ਦਾ ਪ੍ਰਬੰਧ ਵੀ ਘਟੀਆ ਹੋਣ ਬਾਰੇ ਦੱਸਿਆ ਗਿਆ ਹੈ। ਸ਼ਿਕਾਇਤ ਮੁਤਾਬਕ ਤੈਅ ਮਿਹਨਤਾਨੇ 'ਚ ਲਿਖਿਆ ਗਿਆ ਸੀ ਕੰਮ ਦਾ ਸਮਾਂ ਲੋੜ ਮੁਤਾਬਿਕ ਹੋ ਸਕਦਾ ਹੈ ਪਰ ਸਵੇਰੇ ਤੇ ਸ਼ਾਮ ਨੂੰ 2-2 ਘੰਟੇ ਰੋਜ਼ਾਨਾ ਕੀਰਤਨ ਦੀ ਸੇਵਾ ਦੇਣੀ ਹੈ। ਇਸ ਤੋਂ ਬੱਚਿਆਂ ਲਈ ਹਫ਼ਤਾਵਾਰੀ 2 ਘੰਟੇ ਪੰਜਾਬੀ ਤੇ ਗੁਰਬਾਣੀ ਸਿੱਖਿਆ ਦੇਣੀ ਹੈ। ਇਸ ਬਦਲੇ ਹਵਾਈ ਟਿਕਟ ਖ਼ਰਚਾ 3000 ਡਾਲਰ ਤਕ ਤੇ 1000 ਡਾਲਰ ਪ੍ਰਤੀ ਮਹੀਨਾ ਛੁੱਟੀਆਂ ਦੇ ਪੈਸਿਆਂ ਸਮੇਤ ਦਿੱਤੇ ਜਾਣਗੇ।

7 ਮਈ 2018 ਨੂੰ ਵਿਗੜੀ ਜਦੋਂ ਇਕ ਧਾਰਮਿਕ ਮਾਮਲੇ ਨੂੰ ਲੈ ਕੇ ਇਸ ਗੁਰਦੁਆਰਾ ਸਾਹਿਬ ਵਿਖੇ ਸੰਗਤ ਨੇ ਉੱਥੇ ਸੁਸ਼ੋਭਿਤ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਸਰੂਪ ਤੇ ਸੱਚਖੰਡ ਵਿਚ ਸਜੇ ਹੋਰ ਸਰੂਪ ਕਿਸੇ ਹੋਰ ਜਗ੍ਹਾ 'ਤੇ ਪਹੁੰਚੇ ਦਿੱਤੇ। ਕਮੇਟੀ ਮੈਂਬਰ ਹਰਨੇਕ ਸਿੰਘ ਨੇ ਇਸ ਘਟਨਾ ਤੋਂ ਅਗਲੇ ਦਿਨ ਰਾਗੀ ਸਿੰਘਾਂ ਨੂੰ ਕਿਹਾ ਕਿ ਹੁਣ ਇੱਥੇ ਸਰੂਪ ਨਹੀਂ ਹੈ ਤੁਸੀਂ ਵਾਪਸ ਭਾਰਤ ਜਾ ਸਕਦੇ ਹੋ। ਰਾਗੀ ਸਿੰਘਾਂ ਨੇ ਕਿਹਾ ਕਿ ਸਾਡੇ ਕੋਲ ਵਾਪਸ ਜਾਣ ਵਾਸਤੇ ਕੁਝ ਨਹੀਂ ਹੈ। ਅਗਲੇ ਦਿਨ 8 ਮਈ ਨੂੰ ਰਾਗੀ ਸਿੰਘਾਂ ਨੂੰ ਕਿਹਾ ਗਿਆ ਕਿ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਆਨਲਾਈਨ ਵਰਸ਼ਨ (ਇਲੈਕਟ੍ਰਾਨਿਕ ਡਿਵਾਈਸ) 'ਤੇ ਉਹ ਸਵੇਰੇ ਸ਼ਾਮ ਸੇਵਾ ਕਰ ਸਕਦੇ ਹਨ ਜਿਸ ਤੋਂ ਰਾਗੀ ਸਿੰਘਾਂ ਨੇ ਮਨ੍ਹਾਂ ਕਰ ਦਿੱਤਾ। ਅਗਲੇ ਦਿਨ ਰਾਗੀ ਸਿੰਘ ਬਿਨਾਂ ਦੱਸੇ ਗੁਰਦੁਆਰਾ ਸਾਹਿਬ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਮਾਮਲਾ ਇੰਪਲਾਇਮੈਂਟ ਰਿਲੇਸ਼ਨ ਕੋਲ ਪਹੁੰਚ ਗਿਆ। ਰਾਗੀ ਸਿੰਘ 70 ਘੰਟੇ ਤਕ ਕੰਮ ਕਰਨ ਦਾ ਦਾਅਵਾ ਕਰਦੇ ਹਨ ਤੇ ਪ੍ਰਬੰਧਕ ਇਸ ਦਾਅਵੇ ਨੂੰ ਝੁਠਲਾਉਂਦੇ ਹਨ। ਲੰਬੀ-ਚੌੜੀ ਜਾਂਚ ਪੜ੍ਹਤਾਲ ਬਾਅਦ ਪਾਇਆ ਗਿਆ ਕਿ ਸ੍ਰੀ ਗੁਰੂ ਸਿੰਘ ਸਭਾ ਸੰਸਥਾ ਨੇ ਰਾਗੀ ਸਿੰਘਾਂ ਦਾ ਮਿਹਨਤਾਨਾ ਮਾਰਿਆ ਹੈ। ਜਾਂਚ-ਪੜਤਾਲ 'ਚ ਹਰਨੇਕ ਸਿੰਘ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਜੋ ਵਿਅਕਤੀ ਇੰਪਲਾਇਮੈਂਟ ਐਗਰੀਮੈਂਟ ਬਣਾਇਆ ਸੀ ਉਹ ਸਿਰਫ ਇਮੀਗ੍ਰੇਸ਼ਨ ਉਦੇਸ਼ ਵਾਸਤੇ ਹੀ ਬਣਾਇਆ ਗਿਆ ਸੀ ਨਾ ਕਿ ਉਸ 'ਤੇ ਖਰਾ ਉਤਰਨ ਵਾਸਤੇ। ਜਾਂਚ-ਪੜ੍ਹਤਾਲ ਦੇ 'ਚ ਕੇਵਲ ਸਿੰਘ ਦਾ ਨਾਂਅ ਵੀ ਆਉਂਦਾ ਹੈ ਜੋ ਕਿ ਪ੍ਰੋਗਰਾਮਾਂ ਦੀ ਬੁਕਿੰਗ ਕਰਦੇ ਸਨ।

ਫੈਸਲੇ ਅਨੁਸਾਰ ਇੰਪਲਾਇਮੈਂਟ ਰਿਲੇਸ਼ਨ ਅਥਾਰਟੀ ਨੇ ਸ੍ਰੀ ਗੁਰੂ ਸਿੰਘ ਸਭਾ ਸੰਸਥਾ ਨੂੰ ਆਦੇਸ਼ ਦਿੱਤਾ ਹੈ ਕਿ 14 ਦਿਨ ਦੇ ਅੰਦਰ-ਅੰਦਰ ਭਾਈ ਹਰਪ੍ਰੀਤ ਸਿੰਘ ਨੂੰ 32,133 ਡਾਲਰ ਤੇ 14 ਦਿਨਾਂ ਦੇ ਅੰਦਰ-ਅੰਦਰ ਭਾਈ ਜਸਵਿੰਦਰ ਸਿੰਘ ਨੂੰ 34383 ਡਾਲਰ ਮਿਹਨਤਾਨਾ ਜਿਸ ਦੇ 'ਚ ਤਨਖ਼ਾਹ, ਛੁੱਟੀਆਂ ਦੇ ਪੈਸੇ, ਇੰਪਲਾਇਮੈਂਟ ਕਾਨੂੰਨ ਦੀ ਉਲੰਘਣ ਆਦਿ ਸ਼ਾਮਿਲ ਹੈ, ਦਿੱਤਾ ਜਾਵੇ। ਇਸ ਤੋਂ ਇਲਾਵਾ 40,000 ਡਾਲਰ ਜੁਰਮਾਨੇ ਵਜੋਂ ਇੰਪਲਾਇਮੈਂਟ ਰਿਲੇਸ਼ਨ ਅਥਾਰਟੀ ਨੂੰ ਅਦਾ ਕੀਤੇ ਜਾਣ ਜਿਸ 'ਚ ਇੰਪਲਾਇਮੈਂਟ ਰਿਲੇਸ਼ਨ ਐਕਟ ਦੇ ਦੋ ਉਲੰਘਣ, ਘੱਟੋ-ਘੱਟ ਮਿਹਨਤਾਨੇ ਦੇ 4 ਦੋਸ਼ ਸ਼ਾਮਿਲ ਹਨ। ਇਹ ਜੁਰਮਾਨਾ 28 ਦਿਨਾਂ 'ਚ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਵਕੀਲ ਦਾ ਖ਼ਰਚਾ ਵੱਖਰਾ ਹੈ। ਸਿੱਖ ਅਵੇਅਰ ਨਿਊਜ਼ੀਲੈਂਡ ਤੋਂ ਹਰਪ੍ਰੀਤ ਸਿੰਘ ਨੇ ਇਸ ਸਾਰੇ ਮਾਮਲੇ ਵਿਚ ਅਹਿਮ ਭੂਮਿਕਾ ਨਿਭਾਉਂਦਿਆਂ ਦੋਵਾਂ ਪੀੜਤ ਰਾਗੀ ਸਿੰਘਾਂ ਦੀ ਰਸਮੀ ਹਮਾਇਤ ਕੀਤੀ ਹੈ।