ਵੇਲਿੰਗਟਨ, ਏਪੀ : ਨਿਊਜ਼ੀਲੇਂਡ ਪੁਲਿਸ ਨੇ 19 ਸਾਲ ਦੇ ਵਿਅਕਤੀ ਨੂੰ ਧਮਕੀ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਕ੍ਰਾਇਸਟਚਰਚ ਮਸਜਿਦਾਂ ਨੂੰ ਲੈ ਕੇ ਹਮਲੇ ਦੀ ਧਮਕੀ ਦਿੱਤੀ ਗਈ ਹੈ। ਇਸ ਸਿਲਸਿਲੇ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਸਾਲ ਇਸ ਮਸਜਿਦ 'ਤੇ ਹਮਲਾ ਕੀਤਾ ਗਿਆ ਸੀ ਤੇ ਇੱਥੇ ਸ਼ੂਟਿੰਗ ਕੀਤੀ ਗਈ ਸੀ।


ਇਕ ਸਾਲ ਪਹਿਲਾਂ ਹੋਏ ਇਸ ਹਮਲੇ 'ਚ 51 ਮੁਸਲਿਮ ਮਾਰੇ ਗਏ ਹਨ। ਪੁਲਿਸ ਨੇ ਧਮਕੀ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਦੋ ਮਸਜਿਦ 'ਤੇ ਗਸ਼ਤ ਵਧਾ ਦਿੱਤੀ ਹੈ ਜਿੱਥੇ ਪਹਿਲਾਂ ਹਮਲਾ ਹੋਇਆ ਸੀ। ਇਕ ਏਨਕ੍ਰਿਪਟੇਡ ਮੈਸੇਜਿੰਗ ਐਪ 'ਤੇ ਕੀਤੇ ਗਏ ਧਮਕੀ ਭਰੇ ਮੈਸੇਜ 'ਚ ਕਥਿਤ ਤੌਰ 'ਤੇ ਇਕ ਵਿਅਕਤੀ ਨੂੰ ਅਲ ਨੂਰ ਮਸਜਿਦ ਦੇ ਬਾਹਰ ਇਕ ਕਾਰ 'ਚ ਬੈਠਾ ਹੋਇਆ ਦਿਖਾਈ ਦਿੱਤਾ ਜਿਸ 'ਚ ਧਮਕੀ ਭਰਾ ਸਨੇਹਾ ਤੇ ਬੰਦੂਕ ਦੀ ਇਮੇਜ਼ ਸੀ।


ਕੈਂਟਰਬਰੀ ਦੇ ਪੁਲਿਸ ਕਮਾਂਡਰ ਸੁਪਰਡੈਂਟ ਜਾਨ ਪ੍ਰਾਇਸ ਨੇ ਇਕ ਬਿਆਨ 'ਚ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਨਿਊਜ਼ੀਲੈਂਡ 'ਚ ਜ਼ਰੂਰਤ ਮਹੀਂ ਹੈ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਲਈ ਇੱਥੇ ਕਈ ਸਥਾਨ ਨਹੀਂ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਲਾਂਕਿ ਪੁਲਿਸ ਨੇ ਵਿਅਕਤੀ ਦਾ ਨਾਮ ਨਹੀਂ ਦੱਸਿਆ। ਪੁਲਿਸ ਨੇ ਕ੍ਰਾਇਸਟਚਰਚ ਦੇ ਇਕ ਪਤੇ 'ਤੇ ਤਲਾਸ਼ੀ ਵਾਰੰਟ ਦੇ ਤਹਿਤ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਪ੍ਰਾਇਸ ਨੇ ਅੱਗੇ ਕਿਹਾ ਕਿ ਵਿਅਕਤੀ 'ਤੇ ਇਕ ਸਬੰਧੰਤ ਮਾਮਲੇ 'ਚ ਦੋਸ਼ ਹੈ। ਜਿਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ ਪੁਲਿਸ ਹੁਣ ਵੀ ਮਸਜਿਦ ਦੀ ਧਮਕੀ 'ਤੇ ਸਬੂਤ ਇਕੱਠੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਅਲ ਨੂਰ ਤੇ ਲਿਨਵੂਡ ਮਸਜਿਦ ਦੇ ਕੋਲ ਵੀ ਗਸ਼ਤ ਵਧਾ ਦਿੱਤੀ ਹੈ।

Posted By: Sarabjeet Kaur