ਵੇਲਿੰਗਟਨ (ਏਪੀ) : ਨਿਊਜ਼ੀਲੈਂਡ ਵਿਚ ਇਕ ਪੁਲਿਸ ਅਧਿਕਾਰੀ ਦੀ ਟ੍ਰੈਫਿਕ ਸਟਾਪ 'ਤੇ ਉਦੋਂ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦੋਂ ਉਸ ਨੇ ਇਕ ਕਾਰ ਨੂੰ ਰੁਕਣ ਲਈ ਕਿਹਾ। ਇਸ ਹਮਲੇ 'ਚ ਇਕ ਨਾਗਰਿਕ ਵੀ ਜ਼ਖ਼ਮੀ ਵੀ ਹੋ ਗਿਆ। ਬਿਨਾਂ ਹਥਿਆਰਾਂ ਦੇ ਇਹ ਅਧਿਕਾਰੀ ਇਕ ਚੌਕ 'ਤੇ ਟ੍ਰੈਫਿਕ ਕੰਟਰੋਲ ਕਰ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ। ਆਕਲੈਂਡ ਪੁਲਿਸ ਦੋਸ਼ੀ ਦੀ ਵੱਡੇ ਪੱਧਰ 'ਤੇ ਭਾਲ ਕਰ ਰਹੀ ਹੈ। ਦੋਸ਼ੀ ਦੀ ਭਾਲ ਕਰ ਰਹੀ ਪੁਲਿਸ ਨੇ ਨੇੜਲੇ ਅੱਠ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਹੈ। ਦੱਸਣਯੋਗ ਹੈ ਕਿ ਨਿਊਜ਼ੀਲੈਂਡ 'ਚ ਇਸ ਤਰ੍ਹਾਂ ਦੀ ਘਟਨਾ 11 ਸਾਲ ਪਹਿਲੇ ਵਾਪਰੀ ਸੀ ਜਦੋਂ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀ।