ਵੈਲਿੰਗਟਨ : ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ 'ਚ ਇਕ ਵੱਡਾ ਧਮਾਕਾ ਹੋ ਗਿਆ ਹੈ। ਹਾਦਸੇ 'ਚ 6 ਲੋਕ ਜ਼ਖ਼ਮੀ ਹੋ ਗਏ। ਉੱਥੇ ਇਸ ਘਟਨਾ ਤੋਂ ਬਾਅਦ ਦਰਜਨਾਂ ਘਰਾਂ ਨੂੰ ਖਾਲ਼ੀ ਕਰਵਾ ਲਿਆ ਗਿਆ ਹੈ। ਇਸ ਗੈਸ ਧਮਾਕੇ 'ਚ ਇਕ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ, ਉੱਥੇ ਆਸਪਾਸ ਦੇ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਇਸ ਹਾਦਸੇ 'ਚ ਹੁਣ ਤਕ ਕਿਸੇ ਦੀ ਮੌਤ ਨਹੀਂ ਹੋਈ ਹੈ। ਧਮਾਕਾ ਮੀਲਾਂ ਦੂਰ ਆਸਪਾਸ ਮਹਿਸੂਸ ਕੀਤਾ ਗਿਆ। ਕੁਝ ਲੋਕਾਂ ਨੂੰ ਡਰ ਲੱਗਿਆ ਕਿ ਇਹ ਇਕ ਭੂਚਾਲ ਜਾਂ ਬੰਬ ਹੋ ਸਕਦਾ ਹੈ। ਬਾਅਦ ਦੇ ਸ਼ੋਅ ਦੇ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਘਰ ਲਕੜੀ ਤੇ ਮਲਬੇ ਦੇ ਢੇਰ 'ਚ ਸਿਮਟ ਗਿਆ ਸੀ ਤੇ ਅੱਗ ਦੀਆਂ ਲਪਟਾਂ ਨਿਕਲ ਰਹਾਈਂ ਸਨ।

ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਇਕ ਗੈਸ ਧਮਾਕਾ ਸੀ ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਉਹ ਹਾਲੇ ਵੀ ਇਸ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਇਕ ਚਸ਼ਮਦੀਦ ਇਆਨ ਲੈਕੀ ਨੇ ਸਟਫ ਵੈੱਬਸਾਈਟ ਨੂੰ ਦੱਸਿਆ ਕਿ ਉਨ੍ਹਾਂ ਆਪਣੇ ਸਰੀਰ ਰਾਹੀਂ ਦਬਾਅ ਦੀ ਲਹਿਰ ਮਹਿਸੂਸ ਕੀਤੀ ਅਤੇ ਸੋਚਿਆ ਕਿ ਇਹ ਇਕ ਜਹਾਜ਼ ਹਾਦਸਾ ਹੋ ਸਕਦਾ ਸੀ। ਉਹ ਕਹਿੰਦੇ ਹਨ ਕਿ ਛੱਤ ਦੀਆਂ ਟਾਇਲਾਂ ਗੜਿਆਂ ਵਾਂਗ ਵਰ੍ਹਦੀਆਂ ਹਨ।

ਖ਼ਤਰਨਾਕ ਧਮਾਕੇ ਦੀ ਆਵਾਜ਼ ਸੁਣ ਕੇ ਲੋਕਾਂ ਨੂੰ ਗੋਲ਼ੀਬਾਰੀ ਦਾ ਖਦਸ਼ਾ ਮਹਿਸੂਸ ਹੋਇਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ 'ਚ ਦੋ ਮਸਜਿਦਾਂ 'ਚ ਹਮਲਾ ਹੋਇਆ ਸੀ ਜਿਸ ਵਿਚ 15 ਲੋਕ ਮਾਰੇ ਗਏ ਸਨ।

Posted By: Seema Anand