ਨਿਊਜ਼ੀਲੈਂਡ : ਨਿਊਜ਼ੀਲੈਂਡ 'ਚ ਦੋ ਏਅਰਕ੍ਰਾਫਟਸ ਦੇ ਹਵਾ 'ਚ ਟਕਰਾਉਣ ਦਾ ਵੱਡਾ ਹਾਦਸਾ ਹੋ ਗਿਆ ਹੈ ਜਿਸ 'ਚ ਦੋਵਾਂ ਏਅਰਕ੍ਰਾਫਟ ਦੇ ਪਾਇਲਟਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਹੋਇਆ ਤਾਂ ਉਦੋਂ ਦੋਵੇਂ ਏਅਰਕ੍ਰਾਫਟ ਆਪਣੀ ਮੰਜ਼ਿਲ 'ਤੇ ਪਹੁੰਚਣ ਹੀ ਵਾਲੇ ਸਨ। ਪਲੇਨ ਕ੍ਰੈਸ਼ ਦਾ ਪਤਾ ਲਗਦੇ ਹੀ ਚਾਰ ਵਿਅਕਤੀਆਂ ਨੇ ਪੈਰਾਸ਼ੂਟ ਰਾਹੀਂ ਏਅਰਕ੍ਰਾਫਟ ਤੋਂ ਹੇਠਾਂ ਛਾਲ ਮਾਰ ਦਿੱਤੀ ਸੀ ਹਾਲਾਂਕਿ ਹਾਦਸੇ ਤੋਂ ਪਹਿਲਾਂ ਹੀ ਇਕ ਹੈਲੀਕਾਪਟਰ ਨੇ ਲੈਂਡ ਕਰਨ ਦੀ ਤਿਆਰੀ ਕਰ ਲਈ ਸੀ। ਪੁਲਿਸ ਨੇ ਦੱਸਿਆ ਕਿ ਅਚਾਨਕ ਬਹੁਤ ਹੀ ਤੇਜ਼ੀ ਨਾਲ ਦੋ ਏਅਰਕ੍ਰਾਫਟ ਆ ਕੇ ਜ਼ਮੀਨ 'ਤੇ ਡਿੱਗੇ। ਹਾਦਸਾ ਮਾਸਟਰਟੋਨ ਸ਼ਹਿਰ 'ਚ ਹੂਡ ਏਅਰੋਡ੍ਰਮ ਨੇੜੇ ਹੋਇਆ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਕੋਲ ਪਹਿਲਾਂ ਤੋਂ ਹਾਦਸੇ ਦੀ ਕੋਈ ਜਾਣਕਾਰੀ ਨਹੀਂ ਸੀ, ਨਾਲ ਹੀ ਪੁਲਿਸ ਨੇ ਪੀੜਤਾਂ ਦਾ ਨਾਂ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜਾਰੀ ਹੈ। ਇਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਬਹੁਤ ਤੇਜ਼ ਆਵਾਜ਼ ਸੁਣੀ ਤੇ ਉਸ ਤੋਂ ਬਾਅਦ ਦੋ ਪਲੇਨ ਉਸ ਜ਼ਮੀਨ 'ਤੇ ਪਏ ਦਿਖਾਈ ਦਿੱਤੇ। ਇਕ ਸਥਾਨਕ ਪਾਇਲਟ ਇੰਸਪੈਕਟਰ ਨੇ ਦੱਸਿਆ ਕਿ ਜਹਾਜ਼ਾਂ ਨੂੰ ਏਅਰੋਡ੍ਰਮ 'ਚ 9500 ਫੀਟ ਤਕ ਉਡਾਣ ਭਰਨ ਦੀ ਇਜਾਜ਼ਤ ਹੈ ਪਰ ਇਸ ਦੇ ਨਾਲ ਹੀ ਪਾਇਲਟਾਂ ਨੂੰ ਇਸ ਗੱਲ਼ ਦੀ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਉਡਾਣ ਭਰਨ ਦੌਰਾਨ ਲਗਾਤਾਰ ਰੇਡੀਓ ਜ਼ਰੀਏ ਸੰਪਰਕ ਬਣਾਈ ਰੱਖਣ ਤੇ ਜ਼ਹਾਜ਼ ਦੀਆਂ ਸਾਰੀਆਂ ਗਤੀਵਿਧੀਆਂ ਬਾਰੇ ਦੱਸਦੇ ਰਹਿਣ।

Posted By: Amita Verma